ਹੇਮਕੁੰਟ ਸਕੂਲ ’ਚ ਮਨਾਇਆਂ ‘ਆਪ੍ਰੇਸ਼ਨ ਸਿੰਦੂਰ ਦਿਵਸ’
ਹੇਮਕੁੰਟ ਸਕੂਲ ਦੇ ਐੱਨਸੀਸੀ ਕੈਡਿਟਸ ਨੇ ਮਨਾਇਆਂ “ਓਪਰੇਸ਼ਨ ਸਿੰਦੂਰ ਦਿਵਸ”
Publish Date: Fri, 08 May 2026 06:00 PM (IST)
Updated Date: Fri, 08 May 2026 06:02 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ‘ਆਪ੍ਰੇਸ਼ਨ ਸਿੰਦੂਰ ਦਿਵਸ’ ਮਨਾਇਆ ਗਿਆ। ਐੱਨਸੀਸੀ ਅਫ਼ਸਰ ਨਾਇਕ ਆਕੁੰਸ਼ ਕੁਮਾਰ ਨੇ ਕੈਡਿਟਸ ਨੂੰ ‘ਆਪ੍ਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਪਰੇਸ਼ਨ ਦੇਸ਼ ਦੀ ਸੁਰੱਖਿਆ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ,ਜਿਸ ਵਿਚ ਐੱਨਸੀਸੀ ਕੈਡਿਟਸ ਨੇ ਵੀ ਅਨੁਸ਼ਾਸ਼ਨ ਅਤੇ ਦੇਸ਼ ਪ੍ਰੇਮ ਦੀ ਮਿਸਾਲ ਪੇਸ਼ ਕੀਤੀ ।ਇਸ ਦੌਰਾਨ ਕੈਡਿਟਸ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਗਤੀਵਿਧੀਆਂ ਕਰਵਾਈਆਂ ਗਈਆ। ਵਿਦਿਆਰਥੀਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਨਾਲ ਸਬੰਧਿਤ ਇਕ ਪ੍ਰੇਰਣਾਦਾਇਕ ਫਿਲਮ ਵੀ ਦਿਖਾਈ ਗਈ, ਜਿਸ ਰਾਹੀਂ ਉਨ੍ਹਾਂ ਨੂੰ ਫੌਜ ਦੀ ਬਹਾਦਰੀ, ਤਿਆਗ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਬਾਰੇ ਜਾਨਣ ਦਾ ਮੌਕਾ ਮਿਲਿਆ। ਏਐੱਨਓ ਸਿਮਰਨਜੀਤ ਕੌਰ ਅਤੇ ਗੀਤਾ ਦੀ ਦੇਖ-ਰੇਖ ਹੇਠ ਕੈਡਿਟਸ ਨੇ ਇਸ ਗਤੀਵਿਧੀ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਐੱਨਸੀਸੀ, ਕੈਡਿਟਸ ਵਿਚ ਅਨੁਸ਼ਾਸ਼ਨ ਅਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ। ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਸ਼ੰਦੇਸ਼ ਦਿੰਦੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਅਤੁ ਸੁਰੱਖਿਆ ਲਈ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ।