ਐਮਬਰੋਜ਼ੀਅਲ ਸਕੂਲ ਦੇ ਐੱਨਸੀਸੀ ਕੈਡਿਟਸ ਨੇ ਨਾਮ ਕੀਤਾ ਰੋਸ਼ਨ
ਐੱਨਸੀਸੀ ਕੈਡਿਟਸ ਨੇ ਰੌਸ਼ਨ ਕੀਤਾ ਐਮਬਰੋਜ਼ੀਅਲ ਪਬਲਿਕ ਸਕੂਲ ਦਾ ਨਾਮ
Publish Date: Tue, 12 May 2026 03:39 PM (IST)
Updated Date: Tue, 12 May 2026 03:42 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੇ ਐੱਨਸੀਸੀ ਕੈਡਿਟਸ ਨੇ ਐਨਸੀਸੀ ਅਕੈਡਮੀ ਮਲੋਟ ਵਿਚ ਆਯੋਜਿਤ ਐੱਸਡੀ/ਐੱਸ ਡਬਲਿਊ ਅਤੇ ਜੇਡੀ/ਜੇ ਡਬਲਿਊ ਸਲਾਨਾ ਟ੍ਰੇਨਿੰਗ ਕੈਂਪ-57 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮਰੌਸ਼ਨ ਕੀਤਾ। ਕੈਂਪ ਦੌਰਾਨ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਕੈਡਿਟਸ ਨੇ ਆਪਣੀ ਕਾਬਲੀਅਤ ਅਨੁਸ਼ਾਸਨ ਅਤੇ ਨੇਤ੍ਰਿਤਵ ਦਾ ਵਿਲੱਖਣ ਪ੍ਰਦਰਸ਼ਨ ਕੀਤਾ। ਏਕਮਪ੍ਰੀਤ ਸਿੰਘ ਨੇ ਐੱਫਸੀ/ਬੀਸੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ, ਜਦਕਿ ਭੰਗੜੇ ਵਿਚ ਵੀ ਉਸਦੀ ਪ੍ਰਸਤੁਤੀ ਖਾਸ ਆਕਰਸ਼ਣ ਦਾ ਕੇਂਦਰ ਰਹੀ। ਇਸੇ ਤਰ੍ਹਾਂ ਤਰਣਪ੍ਰੀਤ ਸਿੰਘ ਨੇ “ਉਵਰਆਲ ਬੈਸਟ ਕੈਂਪ ਲੀਡਰ” ਦਾ ਮਾਣਯੋਗ ਖਿਤਾਬ ਜਿੱਤ ਕੇ ਆਪਣੀ ਨੇਤ੍ਰਿਤਵ ਯੋਗਤਾ ਅਤੇ ਸ਼ਾਨਦਾਰ ਅਨੁਸ਼ਾਸਨ ਦਾ ਲੋਹਾ ਮਨਵਾਇਆ। ਇਨ੍ਹਾਂ ਉਪਲਬਧੀਆਂ ਦੀ ਖੁਸ਼ੀ ਵਿਚ ਸਕੂਲ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਚੇਅਰਮੈਨ ਸਤਨਾਮ ਸਿੰਘ ਬੁੱਟਰ,ਪ੍ਰਿੰਸੀਪਲ ਤੇਜ ਸਿੰਘ ਠਾਕੁਰ, ਕੋਆਰਡੀਨੇਟਰ ਰੀਨਾ ਠਾਕੁਰ,ਅਨੁਪਮਾ ਠਾਕੁਰ, ਦੇਵੇਂਦਰ ਕੁਮਾਰ, ਸੁਰਿੰਦਰ ਕਟੋਚ, ਐੱਨਸੀਸੀ ਅਫਸਰ ਸੰਜੇ ਭਾਰਦਵਾਜ, ਰੇਣੂਕਾ ਠਾਕੁਰ ਅਤੇ ਰਾਜਵਿੰਦਰ ਕੌਰ ਨੇ ਕੈਡਿਟਸ ਨੂੰ ਸਨਮਾਨਿਤ ਕੀਤਾ। ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਐੱਨਸੀਸੀ ਵਿਦਿਆਰਥੀਆਂ ਵਿਚ ਅਨੁਸ਼ਾਸਨ, ਦੇਸ਼ ਭਗਤੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ। ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਕੈਡੇਟਸ ਦੀਆਂ ਉਪਲਬੱਧੀਆਂ ਨੂੰ ਸਕੂਲ ਲਈ ਮਾਣ ਵਾਲਾ ਪਲ ਦੱਸਿਆ।