ਦੇਵ ਸਮਾਜ ਕਾਲਜ ਵਿਖੇ ਨੇਚਰ ਕੈਂਪ ‘ਈਕੋ ਐਕਸਪਲੋਰਰਜ਼’ ਲਗਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨੇਚਰ ਕੈਂਪ “ਇਕੋ ਐਕਸਪਲੋਰਰਜ਼” ਆਯੋਜਿਤ
Publish Date: Fri, 20 Mar 2026 05:22 PM (IST)
Updated Date: Fri, 20 Mar 2026 05:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਸਨਾਤਕੋਤਰ ਜੂਆਲੋਜੀ ਵਿਭਾਗ ਵੱਲੋਂ 16 ਤੋਂ 18 ਮਾਰਚ ਤੱਕ ਐਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਅਧੀਨ ਨੇਚਰ ਕੈਂਪ ‘ਈਕੋ ਐਕਸਪਲੋਰਰਜ਼’ ਲਗਾਇਆ ਗਿਆ। ਕੈਂਪ ਡਾ. ਅਗਨੀਜ਼ ਢਿੱਲੋਂ ਚੇਅਰਪਰਸਨ, ਐਡਵੋਕੇਟ ਅਜੈ ਬੱਟਾ ਸੈਕਟਰੀ ਅਤੇ ਡਾ. ਸੰਗੀਤਾ ਪ੍ਰਿੰਸੀਪਲ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਡਾ. ਮੋਕਸ਼ੀ ਮੁਖੀ, ਜੂਆਲੋਜੀ ਵਿਭਾਗ ਦੇ ਪ੍ਰਾਰੰਭਿਕ ਸੰਬੋਧਨ ਨਾਲ ਹੋਈ,। ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਨ੍ਰਿਪ ਜੀਤ ਨੇ ਐਕਸਪਰਟ ਲੈਕਚਰ ਰਾਹੀਂ ਵਿਦਿਆਰਥੀਆਂ ਦੀ ਵਾਤਾਵਰਣ ਜਾਗਰੂਕਤਾ ਅਤੇ ਸਕਿਲ-ਬੇਸਡ ਲਰਨਿੰਗ ਨੂੰ ਮਜ਼ਬੂਤ ਕੀਤਾ। ਕਲਾਟੋਪ ਵਾਇਲਡਲਾਈਫ ਸੈਂਕਚੁਅਰੀ ਦਾ ਦੌਰਾ ਕਰਵਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਪ੍ਰਾਕ੍ਰਿਤਿਕ ਆਵਾਸਾਂ ਅਤੇ ਜੈਵਿਕ ਵਿਭਿੰਨਤਾ ਦਾ ਅਧਿਐਨ ਕੀਤਾ। ਨੂਰਪੁਰ ਸਿਲਕ ਮਿਲਜ਼ ਦੇ ਯੂਨਿਟ ਹੈੱਡ-ਕਮ-ਮੈਨੇਜਰ ਅਤੇ ਸੀਨੀਅਰ ਪ੍ਰੋਫੈਸਰ ਸੈਰੀਕਲਚਰ ਪ੍ਰੋ. ਲੋਕੇਸ਼ ਕੇ ਮਹਾਜਨ ਨੇ ਸੈਰੀਕਲਚਰ ਉੱਤੇ ਵਿਸ਼ੇਸ਼ ਲੈਕਚਰ ਦਿੱਤਾ। ਤੀਜੇ ਦਿਨ ਚਮਰੌਰ ਵੈਟਲੈਂਡ ਵਿਚ ਕੈਂਪ ਆਯੋਜਿਤ ਕੀਤਾ ਗਿਆ। ਪਠਾਨਕੋਟ ਦੇ ਸਾਬਕਾ ਡਿਪਟੀ ਰਾਜੇਸ਼ਵਰ ਸਲਾਰੀਆ ਨੇ ਵਾਤਾਵਰਣ ਸੰਰੱਖਣ ਬਾਰੇ ਲੈਕਚਰ ਦਿੱਤਾ। ਡਾ. ਮੋਖਸ਼ੀ ਨੇ “ਵੈਟਲੈਂਡ ਇਕੋਸਿਸਟਮ ਅਤੇ ਬਾਇਓਡਾਈਵਰਸਿਟੀ ਸੰਰੱਖਣ ਦਾ ਮਹੱਤਵ” ਵਿਸ਼ੇ ’ਤੇ ਲੈਕਚਰ ਦਿੱਤਾ। ਸੁਸ਼ਰੀ ਰੇਆ ਨੇ ‘ਈਕੋਸਿਸਟਮ ਵਿੱਚ ਪੱਤਿਆਂ ਦੀ ਭੂਮਿਕਾ’ ਬਾਰੇ ਸੈਸ਼ਨ ਲਿਆ, ਜਦਕਿ ਸੁਸ਼ਰੀ ਅਸ਼ੀਨਾ ਗੁਲਾਟੀ ਨੇ ਚਮਰੌਰ ਵੈਟਲੈਂਡ ਦੀ ਬਣਤਰ ਅਤੇ ਪਾਣੀ ਦੀ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਸੁਚਾਰੂ ਸੰਚਾਲਨ ਡਾ. ਮੋਕਸ਼ੀ ਅਧਿਆਕਸ਼, ਜੂਆਲੋਜੀ ਵਿਭਾਗ ਅਤੇ ਡਾ. ਰਮਨੀਕ ਕੌਰ ਅਸਿਸਟੈਂਟ ਪ੍ਰੋਫੈਸਰ ਅਤੇ ਨੋਡਲ ਅਫਸਰ, ਇਕੋ ਕਲੱਬ ਵੱਲੋਂ ਕੀਤਾ ਗਿਆ।