ਫਿਰੋਜ਼ਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ : ਅਣਪਛਾਤਿਆਂ ਨੇ ਚਲਾਈ ਅੰਨ੍ਹੇਵਾਹ ਗੋਲੀ, 12 ਸਾਲਾ ਮਾਸੂਮ ਬਣੀ ਹਿੰਸਾ ਦਾ ਸ਼ਿਕਾਰ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਗੀਚਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਛਾੜੀਆ (ਆਲੇ ਵਾਲਾ) ਨੇ ਦੱਸਿਆ ਕਿ ਉਸ ਦੀ ਭਤੀਜੀ ਮਨਜੋਤ ਕੌਰ ਉਮਰ ਕਰੀਬ 12 ਸਾਲ ਵਿਹੜੇ ਵਿੱਚ ਖੇਡ ਰਹੀ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਫਾਇਰੰਗ ਕੀਤੀ ਜਿਸ ਵਿਚੋਂ ਇਕ ਗੋਲੀ ਲੜਕੀ ਮਨਜੋਤ ਕੌਰ ਨੂੰ ਲੱਗੀ, ਜਿਸ ਨਾਲ ਉਹ ਜ਼ਖਮੀਂ ਹੋ ਗਈ।
Publish Date: Sat, 11 Apr 2026 12:20 PM (IST)
Updated Date: Sat, 11 Apr 2026 12:27 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਪਛਾੜੀਆਂ (ਆਲੇ ਵਾਲਾ) ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕਰਨ ਨਾਲ ਇੱਕ 12 ਸਾਲ ਦੀ ਨਾਬਾਲਿਗ ਲੜਕੀ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 109, 3 (5) ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਗੀਚਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਛਾੜੀਆ (ਆਲੇ ਵਾਲਾ) ਨੇ ਦੱਸਿਆ ਕਿ ਉਸ ਦੀ ਭਤੀਜੀ ਮਨਜੋਤ ਕੌਰ ਉਮਰ ਕਰੀਬ 12 ਸਾਲ ਵਿਹੜੇ ਵਿੱਚ ਖੇਡ ਰਹੀ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਫਾਇਰੰਗ ਕੀਤੀ ਜਿਸ ਵਿਚੋਂ ਇਕ ਗੋਲੀ ਲੜਕੀ ਮਨਜੋਤ ਕੌਰ ਨੂੰ ਲੱਗੀ, ਜਿਸ ਨਾਲ ਉਹ ਜ਼ਖਮੀਂ ਹੋ ਗਈ।
ਜਿਸ ਦਾ ਇਲਾਜ ਮੈਡੀਸਿਟੀ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।