ਨਾਬਾਰਡ ਵੱਲੋਂ ਫਿਰੋਜ਼ਪੁਰ ਲਈ 9588.37 ਕਰੋੜ ਦੀ ਕਰਜ਼ਾ ਯੋਜਨਾ ਜਾਰੀ
ਨਾਬਾਰਡ ਵੱਲੋਂ ਫਿਰੋਜ਼ਪੁਰ ਵਿਚ ਸਾਲ 2026–27 ਲਈ 9588.37 ਕਰੋੜ ਦੀ ਕਰਜ਼ਾ ਯੋਜਨਾ ਜਾਰੀ
Publish Date: Tue, 17 Feb 2026 05:10 PM (IST)
Updated Date: Tue, 17 Feb 2026 05:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨੈਸ਼ਨਲ ਬੈਂਕ ਫਾਰ ਏਗ੍ਰਿਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਵਿੱਤੀ ਵਰ੍ਹਾ 2026–27 ਲਈ ਫਿਰੋਜ਼ਪੁਰ ਜ਼ਿਲ੍ਹੇ ਦੀ ਪੋਟੈਂਸ਼ਲ ਲਿੰਕਡ ਕਰੈਡਿਟ ਯੋਜਨਾ ਜ਼ਿਲ੍ਹਾ ਪੱਧਰੀ ਇੰਪਲੀਮੈਂਟੇਸ਼ਨ ਐਂਡ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਇਹ ਯੋਜਨਾ ਸਹਾਇਕ ਕਮਿਸ਼ਨਰ (ਜਨਰਲ) ਰਾਜਵੀਰ ਸਿੰਘ ਭੰਗੂ, ਪੀਸੀਐੱਸ ਵੱਲੋਂ ਜਾਰੀ ਕੀਤੀ ਗਈ। ਮੌਕੇ ’ਤੇ ਦਲਵਿੰਦਰ ਸੰਧੂ ਐੱਮਡੀ ਫਿਰੋਜ਼ਪੁਰ ਸੀਸੀਬੀ, ਮਿਸ ਸੋਨੀਆ ਸਹਾਇਕ ਰਜਿਸਟਰਾਰ ਕੋਆਪਰੇਟਿਵ ਰੋਹਿਤ ਕਸ਼ਯਪ, ਡੀਡੀਐੱਮ ਨਾਬਾਰਡ ਅਤੇ ਕਿਸਾਨ ਪ੍ਰਤੀਨਿਧੀ ਮੌਜ਼ੂਦ ਸਨ। ਇਹ ਜ਼ਿਲ੍ਹਾ ਯੋਜਨਾ 20 ਤਾਰੀਖ ਨੂੰ ਜਾਰੀ ਹੋਣ ਵਾਲੇ ਪੰਜਾਬ ਰਾਜ ਦੇ ਸਟੇਟ ਫੋਕਸ ਪੇਪਰ ਦੇ ਸੰਦਰਭ ਵਿਚ ਜਾਰੀ ਕੀਤੀ ਗਈ ਹੈ। ਵਿੱਤੀ ਵਰ੍ਹਾ 2026–27 ਲਈ ਕੁੱਲ ਪ੍ਰਾਇਰਟੀ ਸੈਕਟਰ ਕਰੈਡਿਟ ਸੰਭਾਵਨਾ 9,588.37 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ, ਜਿਸ ਵਿੱਚੋਂ 5,559.83 ਕਰੋੜ ਰੁਪਏ (ਲਗਭਗ 58 ਪ੍ਰਤੀਸ਼ਤ) ਖੇਤੀ ਅਤੇ ਸਬੰਧਤ ਗਤੀਵਿਧੀਆਂ ਲਈ ਹੈ ਅਤੇ 2,381.51 ਕਰੋੜ ਰੁਪਏ (ਲਗਭਗ 25 ਪ੍ਰਤੀਸ਼ਤ) ਐੱਮਐੱਸਐੱਮਈ ਸੈਕਟਰ ਲਈ ਹੈ। ਇਹ ਯੋਜਨਾ ਜ਼ਿਲ੍ਹੇ ਦੇ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਲਈ ਮਾਰਗਦਰਸ਼ਕ ਦਸਤਾਵੇਜ਼ ਸਾਬਤ ਹੋਵੇਗੀ।