ਪੂਜਾ ਲੁਥਰਾ ਵੱਲੋਂ 5 ਸਾਲ ਪੂਰੇ ਹੋਣ 'ਤੇ ਕੌਂਸਲਰਾਂ ਦਾ ਧੰਨਵਾਦ
ਮਿਊਨਸਪਲ ਕੌਂਸਲਰ ਪੂਜਾ ਲੁਥਰਾ ਨੇ ਸਫਲਤਾਪੂਰਵਕ 5 ਸਾਲ ਪੂਰੇ ਹੋਣ 'ਤੇ ਕੌਂਸਲਰਾਂ ਦਾ ਧੰਨਵਾਦ ਕੀਤਾ
Publish Date: Mon, 13 Apr 2026 05:15 PM (IST)
Updated Date: Mon, 13 Apr 2026 05:19 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੀ ਰਾਜਨੀਤੀ ਵਿੱਚ ਆਪਣੀ ਮਿਹਨਤ ਅਤੇ ਮਿਲਣਸਾਰ ਸੁਭਾਅ ਕਾਰਨ ਵਿਸ਼ੇਸ਼ ਪਹਿਚਾਣ ਬਣਾਉਣ ਵਾਲੀ ਮਿਊਨਸਪਲ ਕੌਂਸਲਰ ਪੂਜਾ ਲੁਥਰਾ ਨੇ ਆਪਣੇ ਪੰਜ ਸਾਲਾਂ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋਣ ਦੀ ਖੁਸ਼ੀ ਵਿੱਚ ਸ਼ਹਿਰ ਦੇ ਸਮੂਹ ਕੌਂਸਲਰਾਂ ਲਈ ਇੱਕ ਧੰਨਵਾਦ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਲੁਥਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਪੰਜ ਸਾਲ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਮਹੱਤਵਪੂਰਨ ਸਾਲ ਰਹੇ ਹਨ। ਇਨ੍ਹਾਂ ਪੰਜ ਸਾਲਾਂ ਦਾ ਅਨੁਭਵ ਉਨ੍ਹਾਂ ਲਈ ਬਹੁਤ ਵਧੀਆ ਰਿਹਾ ਅਤੇ ਸਾਥੀ ਕੌਂਸਲਰਾਂ ਨਾਲ ਬਣਾਇਆ ਗਿਆ ਰਿਸ਼ਤਾ ਹਮੇਸ਼ਾ ਯਾਦਗਾਰ ਰਹੇਗਾ। ਆਪਣੀ ਸਫਲਤਾ ਦਾ ਸਿਹਰਾ ਨਗਰ ਕੌਂਸਲ ਦੇ ਪ੍ਰਧਾਨ, ਸਮੂਹ ਕੌਂਸਲਰਾਂ ਅਤੇ ਫਾਜ਼ਿਲਕਾ ਦੇ ਸ਼ਹਿਰ ਵਾਸੀਆਂ ਦੇ ਸਿਰ ਬੰਨ੍ਹਿਆ। ਇਸ ਮੌਕੇ ਉਨ੍ਹਾਂ ਨੇ ਆਪਣੀ ਟੀਮ ਦਾ ਵੀ ਖਾਸ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਅਤੇ ਕੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ। ਅੰਤ ’ਚ ਉਨ੍ਹਾਂ ਕਿਹਾ ਕਿ ਉਹ ਸਾਰੇ ਸਹਿਯੋਗੀਆਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਨ ਅਤੇ ਆਗਾਮੀ ਸਮੇਂ ਵਿੱਚ ਵੀ ਉਹ ਸ਼ਹਿਰ ਦੇ ਵਿਕਾਸ ਲਈ ਇਸੇ ਤਰ੍ਹਾਂ ਮਿਲਜੁਲ ਕੇ ਕੰਮ ਕਰਨਗੇ। ਸਮਾਗਮ ਦੇ ਅੰਤ ‘ਤੇ ਸਾਰੇ ਹਾਜ਼ਰੀਨ ਨੇ ਇਕ-ਦੂਜੇ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸ਼ਹਿਰ ਦੀ ਤਰੱਕੀ ਲਈ ਇਕੱਠੇ ਰਹਿਣ ਦਾ ਸੰਕਲਪ ਲਿਆ।