ਭਾਜਪਾ ਦੀ ਤਿੰਨ ਰਾਜਾਂ ’ਚ ਜਿੱਤ ਦਾ ਮੁੱਦਕੀ ਮੰਡਲ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ
ਭਾਜਪਾ ਦੀ ਤਿੰਨ ਰਾਜਾਂ ਵਿਚ ਜਿੱਤਣ ’ਤੇ ਮੁੱਦਕੀ ਮੰਡਲ ਵੱਲੋਂ ਲੱਡੂ ਵੰਡ ਕੇ ਮਨਾਇਆ ਜਸ਼ਨ
Publish Date: Wed, 06 May 2026 04:38 PM (IST)
Updated Date: Wed, 06 May 2026 04:38 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਦਰਜ ਕੀਤੀ ਗਈ ਸ਼ਾਨਦਾਰ ਜਿੱਤ ਦੀ ਖੁਸ਼ੀ ਅੱਜ ਪੰਜਾਬ ਦੇ ਕੋਨੇ-ਕੋਨੇ ਵਿਚ ਦੇਖਣ ਨੂੰ ਮਿਲੀ। ਇਸੇ ਕੜੀ ਤਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਬਾਠ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਡਲ ਮੁੱਦਕੀ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਜੇਤੂ ਜਸ਼ਨ ਮਨਾਉਂਦੇ ਹੋਏ ਲੱਡੂ ਵੰਡੇ ਗਏ ਅਤੇ ਕੇਂਦਰੀ ਲੀਡਰਸ਼ਿਪ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਗਈ। ਮੁੱਦਕੀ ਵਿਖੇ ਆਯੋਜਿਤ ਇਸ ਪ੍ਰੋਗਰਾਮ ਦੀ ਅਗਵਾਈ ਮੰਡਲ ਪ੍ਰਧਾਨ ਸੇਵਕ ਜਸਵਿੰਦਰ ਸਿੰਘ ਬੱਬੂ ਭੈਲ ਵੱਲੋਂ ਕੀਤੀ ਗਈ। ਰਾਜੇਸ਼ ਕੁਮਾਰ ਗੁਪਤਾ ਪ੍ਰਧਾਨ ਅਗਰਵਾਲ ਸਮਾਜ ਸੇਵਾ, ਰਵਿੰਦਰ ਕੁਮਾਰ ਗਰਗ ਰਾਤੂ ਪ੍ਰਧਾਨ ਗਊਸ਼ਾਲਾ ਕਮੇਟੀ, ਅਨਿਲ ਕੁਮਾਰ ਅਗਰਵਾਲ ਅਤੇ ਰਾਮ ਕੁਮਾਰ ਗਰਗ ਸੀਨੀਅਰ ਭਾਜਪਾ ਆਗੂ, ਪਵਨ ਕੁਮਾਰ ਗਰਗ ਅਤੇ ਡਾ. ਵਿਨੋਦ ਕੁਮਾਰ ਮੀਤ ਪ੍ਰਧਾਨ, ਮੰਡਲ ਮੁੱਦਕੀ, ਇੰਦਰਜੀਤ ਕੌਰ ਮੀਤ ਪ੍ਰਧਾਨ ਫਿਰੋਜ਼ਪੁਰ ਮਹਿਲਾ ਵਿੰਗ ਅਤੇ ਲਖਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਮੁੱਦਕੀ ਤੋਂ ਇਲਾਵਾ ਜਸ਼ਨ ਦੌਰਾਨ ਜਨਰਲ ਸਕੱਤਰ ਰਾਜ ਕੁਮਾਰ ਚਾਵਲਾ, ਓਬੀਸੀ ਵਿੰਗ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਕਾਲੀ, ਯੁਵਾ ਮੋਰਚਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਬੀਸੀ ਵਿੰਗ ਦੇ ਪ੍ਰਧਾਨ ਗੁਰਭੇਜ ਸਿੰਘ ਭੇਜਾ ਨੇ ਵੀ ਸੰਬੋਧਨ ਕੀਤਾ। ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ ਨਾਹਰ ਸਿੰਘ ਮਿਰਜੇ ਕੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਭਾਜਪਾ ਪੰਜਾਬ ਅੰਦਰ ਮਜ਼ਬੂਤ ਸ਼ਕਤੀ ਵਜੋਂ ਉਭਰੇਗੀ। ਇਸ ਮੌਕੇ ਅਸ਼ੋਕ ਕੁਮਾਰ ਪਿੰਕੀ, ਹਰਦੇਵ ਸਿੰਘ ਬਰਾੜ, ਦਮਨ ਸਿੰਘ, ਪੂਰਨ ਸਿੰਘ ਚੰਦੜ, ਰੇਸ਼ਮ ਸਿੰਘ ਲੁਹਾਮ, ਗੁਰਾ ਸਿੰਘ ਲੁਹਾਮ, ਗੁਰਲਾਭ ਸਿੰਘ ਲਲੇ, ਦੀਦਾਰ ਸਿੰਘ ਗਿੱਲ, ਮਨਦੀਪ ਸਿੰਘ ਸ਼ਹਿਜ਼ਾਦੀ ਅਤੇ ਹਰਮਨਪ੍ਰੀਤ ਸਿੰਘ ਸ਼ਹਿਜ਼ਾਦੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।