ਨਬਾਰਡ ਦੀ ਵਧੀ ਕਰਜ਼ਾ ਸੀਮਾ ਕਿਸਾਨਾਂ ਲਈ ਬਣੇਗੀ ਵੱਡਾ ਸਹਾਰਾ : ਜੋੜਾ
ਨਬਾਰਡ ਦੀ ਵਧੀ ਕਰਜ਼ਾ ਸੀਮਾ ਕਿਸਾਨਾਂ ਲਈ ਬਣੇਗੀ ਵੱਡਾ ਸਹਾਰਾ : ਸੁਰਿੰਦਰ ਸਿੰਘ ਜੋੜਾ
Publish Date: Wed, 06 May 2026 04:36 PM (IST)
Updated Date: Wed, 06 May 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਕੋਆਪਰੇਟਿਵ ਬੈਂਕਾਂ ਨੂੰ ਬਿਨਾਂ ਭੇਦਭਾਵ ਹਰ ਯੋਗ ਕਿਸਾਨ ਤੱਕ ਕਰਜ਼ਾ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਬਾਰਡ ਵੱਲੋਂ ਕਿਸਾਨਾਂ ਲਈ ਪ੍ਰਤੀ ਏਕੜ ਕਰਜ਼ਾ ਸੀਮਾ 25,000 ਤੋਂ ਵਧਾ ਕੇ 39,000 ਕਰਨ ਦੇ ਫੈਸਲੇ ਨੂੰ ਖੇਤੀਬਾੜੀ ਖੇਤਰ ਲਈ ਇਤਿਹਾਸਕ ਅਤੇ ਰਾਹਤ ਭਰਿਆ ਕਦਮ ਕਰਾਰ ਦਿੱਤਾ ਹੈ। ਜੌੜਾ ਨੇ ਉਨ੍ਹਾਂ ਕਿਹਾ ਕਿ ਵਧ ਰਹੀਆਂ ਖੇਤੀ ਲਾਗਤਾਂ, ਬੀਜ,ਖਾਦਾਂ ਅਤੇ ਡੀਜ਼ਲ ਦੇ ਮਹਿੰਗੇ ਹੋਣ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ, ਅਜਿਹੇ ਵਿੱਚ ਇਹ ਫੈਸਲਾ ਉਨ੍ਹਾਂ ਨੂੰ ਵੱਡੀ ਮਦਦ ਪ੍ਰਦਾਨ ਕਰੇਗਾ। ਸੁਰਿੰਦਰ ਸਿੰਘ ਜੋੜਾ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਕਈ ਕੋਆਪਰੇਟਿਵ ਬੈਂਕ ਨਬਾਰਡ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੇ ਅਤੇ ਕਿਸਾਨਾਂ ਨੂੰ ਵੱਖ-ਵੱਖ ਬਹਾਨਿਆਂ ਨਾਲ ਕਰਜ਼ਾ ਦੇਣ ਤੋਂ ਟਾਲਿਆ ਜਾ ਰਿਹਾ ਹੈ। ਇਸ ਮੌਕੇ ਹੋਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਨਬਾਰਡ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਅਤੇ ਕੋਆਪਰੇਟਿਵ ਬੈਂਕਾਂ ਨੂੰ ਅਪੀਲ ਕੀਤੀ ਕਿ ਹੁਕਮਾਂ ਨੂੰ ਤੁਰੰਤ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾਵੇ, ਤਾਂ ਜੋ ਹਰ ਲੋੜਵੰਦ ਕਿਸਾਨ ਨੂੰ ਉਸਦਾ ਹੱਕ ਮਿਲ ਸਕੇ ਅਤੇ ਖੇਤੀਬਾੜੀ ਖੇਤਰ ਨੂੰ ਮਜ਼ਬੂਤੀ ਮਿਲੇ।