ਮੋਟਰਸਾਈਕਲ ਸਵਾਰ ਨਾਲ ਲੁੱਟ-ਖੋਹ
ਮੋਟਰਸਾਈਕਲ ਸਵਾਰ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਪੈਸਿਆਂ ਦੀ ਕੀਤੀ ਲੁੱਟ ਖੋਹ
Publish Date: Mon, 27 Apr 2026 05:02 PM (IST)
Updated Date: Mon, 27 Apr 2026 05:04 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਇਕ ਮੋਟਰਸਾਈਕਲ ਸਵਾਰ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ 1900 ਰੁਪਏ ਦੀ ਲੁੱਟ ਖੋਹ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 5 ਵਿਅਕਤੀਆਂ ਖਿਲਾਫ 115 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਖਤਿਆਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਮਾਲੇ ਵਾਲਾ ਡਾਕਖਾਨਾ ਪਿੰਡ ਦੁਲਚੀ ਕੇ ਨੇ ਦੱਸਿਆ ਕਿ ਉਹ ਸ਼ਰਾਬ ਦੇ ਠੇਕੇਦਾਰਾਂ ਨਾਲ ਨੌਕਰੀ ਕਰਦਾ ਹੈ। ਮਿਤੀ 25 ਅਪ੍ਰੈਲ 2026 ਨੂੰ ਉਸ ਨੂੰ ਠੇਕੇਦਾਰ ਨੇ ਕਿਸੇ ਕੰਮ ਲਈ ਨਵਾਂ ਬਾਰੇ ਭੇਜਿਆ ਸੀ ਤੇ ਜਦ ਉਹ ਕੰਮ ਤੋਂ ਵਾਪਸ ਰਾਤ ਕਰੀਬ 9.30 ਵਜੇ ਮੇਨ ਸੜਕ ਨਵਾਂ ਬਾਰੇ ਕੇ ਵਿਖੇ ਪੁੱਜਾ ਤਾਂ ਦੋਸ਼ੀਅਨ ਬੱਗੀ ਪੁੱਤਰ ਕਾਲਾ ਸਿੰਘ, ਜੱਸੀ ਪੁੱਤਰ ਬੋਹੜ ਸਿੰਘ ਵਾਸੀਅਨ ਨਵਾਂ ਬਾਰੇ ਕੇ, ਧਰਮਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਗੋਮਾ ਸਿੰਘ, ਸੁਲਤਾਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪੁਰਾਣੇ ਬਾਰੇ ਕੇ, ਗੁਰਬਾਜ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਝੁੱਗੇ ਨਿਹੰਗਾਂ ਵਾਲੇ ਦੋ ਮੋਟਰਸਾਈਕਲਾਂ ’ਤੇ ਆਏ ਤੇ ਜਿਨ੍ਹਾਂ ਵੱਲੋਂ ਆਪੋ ਆਪਣੇ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਪਰਸ ਵਿਚੋਂ 1900 ਰੁਪਏ ਖੋਹ ਲੈ ਕੇ ਲੋਕਾਂ ਦਾ ਇੱਕਠ ਹੁੰਦਾ ਵੇਖ ਕੇ ਆਪਣਾ ਮੋਟਰਸਾਈਕਲ ਨੰਬਰ ਪੀਬੀ 06 ਏਜੀ 9308 ਮੌਕੇ ’ਤੇ ਛੱਡ ਕੇ ਫਰਾਰ ਹੋ ਗਏ। ਮੁਖਤਿਅਰ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।