ਅਬੁਲ ਖੁਰਾਣਾ ਡਰੇਨ ਦੀ ਮਾੜੀ ਹਾਲਤ ’ਤੇ ਭੜਕੇ ਵਿਧਾਇਕ ਜਾਖੜ
ਅਬੁਲ ਖੁਰਾਣਾ ਡਰੇਨ ਦੀ ਮਾੜੀ ਹਾਲਤ ’ਤੇ ਭੜਕੇ ਵਿਧਾਇਕ ਸੰਦੀਪ ਜਾਖੜ
Publish Date: Tue, 05 May 2026 05:43 PM (IST)
Updated Date: Tue, 05 May 2026 05:44 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸੰਦੀਪ ਜਾਖੜ ਨੇਅਬੁਲ ਖੁਰਾਣਾ ਡਰੇਨ ਦਾ ਅਚਾਨਕ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਡਰੇਨ ਦੀ ਮਾੜੀ ਹਾਲਤ ਅਤੇ ਸਫਾਈ ਦੀ ਘਾਟ ਨੂੰ ਵੇਖਦਿਆਂ ਉਨ੍ਹਾਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ। ਦੌਰੇ ਦੌਰਾਨ ਵਿਧਾਇਕ ਨੇ ਪਾਇਆ ਕਿ ਡਰੇਨ ਜੰਗਲੀ ਬੂਟੀ ਅਤੇ ਮਲਬੇ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪੈਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਰੇਨ ਦੀ ਸਫਾਈ ਅਤੇ ਮਜ਼ਬੂਤੀਕਰਨ ਸਬੰਧੀ ਸਰਕਾਰ ਦੇ ਉੱਚੇ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ, ਜਦਕਿ ਜ਼ਮੀਨੀ ਹਾਲਾਤ ਕਾਫ਼ੀ ਚਿੰਤਾਜਨਕ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਮਾਨਸੂਨ ਦੌਰਾਨ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਇਸ ਲਾਪਰਵਾਹੀ ਦਾ ਖਮਿਆਜ਼ਾ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਅਤੇ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ। ਵਿਧਾਇਕ ਨੇ ਮੰਗ ਕੀਤੀ ਕਿ ਸਰਕਾਰ ਇਸ਼ਤਿਹਾਰਾਂ ਅਤੇ ਦਾਵਿਆਂ ਤੋਂ ਪਰੇ ਰਹਿ ਕੇ ਤੁਰੰਤ ਜੰਗੀ ਪੱਧਰ ’ਤੇ ਡਰੇਨ ਦੀ ਸਫਾਈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਅਤੇ ਕੋਈ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।