ਵਿਧਾਇਕ ਭੁੱਲਰ ਨੇ ਵਾਰਡ 22 ’ਚ 22.50 ਲੱਖ ਰੁਪਏ ਦੇ ਕਾਰਜ ਸ਼ੁਰੂ ਕਰਵਾਏ
ਵਿਧਾਇਕ ਰਣਬੀਰ ਭੁੱਲਰ ਨੇ ਵਾਰਡ ਨੰਬਰ 22 ਦੇ ਬਾਬਾ ਇਨਕਲੇਵ ਗਲੀ ਵਿਚ ਇੰਟਰਲੋਕਿੰਗ ਟਾਇਲਾਂ ਲਗਵਾਉਣ ਲਈ ਰੱਖਿਆ ਨੀਂਹ ਪੱਥਰ
Publish Date: Sat, 11 Oct 2025 04:06 PM (IST)
Updated Date: Sat, 11 Oct 2025 04:07 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵੱਲੋਂ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਵਾਰਡ ਨੰਬਰ 22 ਦੇ ਬਾਬਾ ਇਨਕਲੇਵ ਦੀ ਮੇਨ ਗਲੀ ਵਿੱਚ ਇੰਟਰਲੋਕਿੰਗ ਟਾਇਲਾ ਲਗਵਾਉਣ ਲਈ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਬਾਬਾ ਇਨਕਲੇਵ ਦੀ ਮੇਨ ਗਲੀ ਵਿਚ ਇੰਟਰਲੋਕਿੰਗ ਟਾਇਲਾਂ ਦਾ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਹ ਕੰਮ 22.50 ਲੱਖ ਰੁਪਏ ਦੀ ਰਾਸ਼ੀ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤ ਦੇਣ ਲਈ ਗਲੀਆਂ, ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾਣਗੇ ਤਾਂ ਜੋ ਸ਼ਹਿਰੀ ਹਲਕੇ ਦੇ ਪੂਰਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਫਿਰੋਜ਼ਪੁਰ ਹਲਕੇ ਦੀਆਂ ਸਮੂਹ ਸੜਕਾ ਦਾ ਲੋੜ ਅਨੁਸਾਰ ਨਵੀਨੀਕਰਨ ਅਤੇ ਰਿਪੇਅਰ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ।