ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵੀ ਜ਼ਰੂਰੀ : ਵਿਧਾਇਕ ਭੁੱਲਰ
ਸਰਕਾਰੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਵਿਧਾਇਕ ਰਣਬੀਰ ਭੁੱਲਰ ਨੇ ਕੀਤੀ ਸ਼ਿਰਕੱਤ
Publish Date: Sat, 14 Feb 2026 05:16 PM (IST)
Updated Date: Sat, 14 Feb 2026 05:18 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ ਛ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਣਾ ਅਤੀ ਜਰੂਰੀ ਹੈ, ਇਸ ਲਈ ਅੱਜ ਦੇ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਹਰ ਤਰ੍ਹਾਂ ਦੀ ਸਿੱਖਿਆ ਦਿੱਤਾ ਜਾਣਾ ਸਮੇਂ ਦੀ ਮੰਗ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਿਰੋਜਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਕੀਤਾ । ਵਿਧਾਇਕ ਭੁੱਲਰ ਇਥੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਵਿਧਾਇਕ ਰਣਬੀਰ ਭੁੱਲਰ ਨੇ ਆਖਿਆ ਕਿ ਵਿਦਿਆਰਥੀਆਂ ਦੇ ਸਰਪਪੱਖੀ ਵਿਕਾਸ ਲਈ ਖੇਡਾਂ ਅਤੇ ਸਮਾਜਿਕ ਗਵੀਵਿਧੀਆਂ ਵੀ ਅਤੀ ਜ਼ਿਆਦਾ ਜਰੂਰੀ ਹਨ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਵਿਚ ਦੇਸ਼ ਅਤੇ ਕੌਮ ਦੀ ਸੇਵਾ ਦਾ ਜਜ਼ਬਾ ਭਰਣ ਲਈ ਨੈਤਿਕਤਾ ਦੀ ਸਿੱਖਿਆ ਬਹੁਤ ਜਰੂਰੀ ਹੈ। ਇਸ ਮੌਕੇ ਵਾਤਾਵਰਣ ਪ੍ਰੇਮੀ ਡਾਕਟਰ ਸਤਿੰਦਰ ਸਿੰਘ ਡਿਪਟੀ ਡੀਈੳ ਨੇ ਆਖਿਆ ਕਿ ਜੇਕਰ ਅਸੀਂ ਆਪਦਾ ਸੁਨਹਿਰਾ ਕੱਲ੍ਹ ਬਚਾਉਣਾ ਹੈ ਤਾ ਵਾਤਾਵਰਨ ਦੀ ਸੁੱਰਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਇਸ ਲਈ ਦਰੱਖਤ ਲਾਉਣੇ ਬੜੇ ਜ਼ਰੂਰੀ ਹਨ। ਸੱਭ ਨੂੰ ਵਾਤਾਵਰਣ ਦੀ ਸੁਰਖਿਆ ਆਪਣਾ ਕਰੱਤਵ ਮੰਨਣਾ ਚਾਹੀਦਾ ਹੈ, ਜਿਸ ਦੀ ਸਿੱਖਿਆ ਸਕੂਲਾਂ ਤੋ ਮਿਲਣੀ ਚਾਹੀਦੀ ਹੈ। ਸ੍ਰੀਮਤੀ ਨੀਤਿਮਾ ਸ਼ਰਮਾ ਲੈਕਚਰਾਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਸਭ ਨੂੰ ਵਿਸ਼ਵਾਸ ਦੁਆਇਆ ਕਿ ਬੱਚਿਆ ਦੇ ਸਰਵਪੱਖੀ ਵਿਕਾਸ ਦਾ ਪੁਰਾ ਧਿਆਨ ਰੱਖਿਆ ਜਾਵੇਗਾ। ਇਸ ਸਮਾਗਮ ਵਿੱਚ ਬੱਚਿਆ ਵੱਲੋ ਸਭਿਆਚਾਰਕ ਰੰਗ ਬਿਖੇਰਿਆ ਗਿਆ। ਜਿਸ ਵਿਚ ਸ਼ਬਦ ਗਾਇਨ ਗੁਰਮੁੱਖ ਦਾ ਬੇਟਾ, ਐਕਟ, ਮੇਰੀ ਮਾ ਥੀਮ ਡਾਂਸ, ਯੁੱਧ ਨਸ਼ਿਆਂ ਵਿਰੁੱਧ ਪਲੇਅ, ਭੰਗੜਾ ਅਤੇ ਕੋਰਿਓਗ੍ਰਾਫੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ।ਇਸ ਮੋਕੇ ਸਟੇਜ਼ ਤੋਂ ਸੰਬੋਧਨ ਦੌਰਾਨ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਨਿਸ਼ਾਨਾ ਮਿੱਥ ਕੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਨ ਦੀ ਜਿਮੇਵਾਰੀ ਮੈਡਮ ਹਰਲੀਨ ਕੋਰ ਲੈਕਚਰਾਰ ਅਤੇ ਮੈਡਮ ਸੁਖਦੀਪ ਕੋਰ ਲੈਕਚਰਾਰ ਵੱਲੋ ਬਾਖੂਬੀ ਨਿਭਾਈ ਗਈ। ਇਸ ਮੋਕੇ ਗੁਲਸ਼ਨ ਗੱਖੜ, ਹਿਮਾਂਸੂ, ਰਾਜਿੰਦਰ ਕੋਰ, ਮੋਨਿਕਾ ਗਰੋਵਰ, ਸੋਨੀਆ ਗੁਪਤਾ, ਰਾਕੇਸ਼ ਗਰੋਵਰ, ਕਮਲਜੀਤ ਕੋਰ ਭੁਪਿੰਦਰ ਕੋਰ, ਸੁਨੀਤਾ ਰਾਣੀ, ਸੋਨੀਆਂ, ਅੰਨਦਿਤਾ, ਸੰਗੀਤਾ, ਰੇਖਾ ਰਾਣੀ, ਪਿੱਪਲ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਕੋਰ ਅਤੇ ਦੀਪਕ ਹਾਂਡਾ ਆਦਿ ਸਟਾਫ ਹਾਜ਼ਰ ਸਨ।