ਕੁੜੀ ਨੂੰ ਛੇੜਣ ਦਾ ਉਲਾਂਭਾ ਦੇਣ ’ਤੇ ਬਦਮਾਸ਼ਾਂ ਨੇ ਚਚੇਰੇ ਭਰਾ ਦੀ ਕੀਤੀ ਕੁੱਟਮਾਰ
ਕੁੜੀ ਨੂੰ ਛੇੜਣ ਦਾ ਉਲਾਂਭਾ ਦੇਣ ’ਤੇ ਬਦਮਾਸ਼ਾਂ ਨੇ ਚਚੇਰੇ ਭਰਾ ਦੀ ਕੀਤੀ ਕੁੱਟਮਾਰ
Publish Date: Thu, 07 May 2026 03:50 PM (IST)
Updated Date: Fri, 08 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਹਬੀਬ ਵਾਲਾ ਵਿਖੇ ਇਕ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਉਲਾਂਭਾ ਦੇਣ ਦੀ ਰੰਜਿਸ਼ ਵਿੱਚ ਮੁਲਜ਼ਮਾਂ ਵੱਲੋਂ ਕੁੜੀ ਦੇ ਚਚੇਰੇ ਭਰਾ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 4 ਬਾਏ ਨੇਮ ਵਿਅਤਕੀਆਂ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਯੁਵਰਾਜ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਹਬੀਬ ਕੇ ਨੇ ਦੱਸਿਆ ਕਿ ਰਛਪਾਲ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਹਬੀਬ ਕੇ ਉਸ ਦੇ ਚਾਚੇ ਦੀ ਲੜਕੀ ਨੂੰ ਰਾਹੇ ਬੇਗਾਹੇ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਸਬੰਧੀ ਉਸ ਦੇ ਚਾਚੇ ਦੀ ਲੜਕੀ ਨੇ ਘਰਦਿਆਂ ਨੂੰ ਦੱਸਿਆ ਤਾਂ ਉਸ ਦੇ ਚਾਚੇ ਨੇ ਰਛਪਾਲ ਸਿੰਘ ਦੇ ਘਰ ਜਾ ਕੇ ਉਲਾਂਭਾ ਦਿੱਤਾ। ਇਸੇ ਰੰਜ਼ਿਸ਼ ਦੇ ਚੱਲਦਿਆਂ ਮਿਤੀ 29 ਅਪ੍ਰੈਲ 2026 ਨੂੰ ਰਾਤ 10.30 ਵਜੇ ਉਹ ਪਿੰਡ ਕਰਿਆਨੇ ਦੀ ਦੁਕਾਨ ਤੋਂ ਸੌਦਾ ਲੈਣ ਗਿਆ ਤਾਂ ਦੋਸ਼ੀਅਨ ਰਛਪਾਲ ਸਿੰਘ ਪੁੱਤਰ ਰੋਸ਼ਨ ਲਾਲ, ਰੋਸ਼ਨ ਲਾਲ ਪੁੱਤਰ ਸਾਧੂ ਸਿੰਘ, ਬਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ, ਮੰਗਲ ਸਿੰਘ ਪੁੱਤਰ ਤਾਰਾ ਸਿੰਘ ਵਾਸੀਅਨ ਪਿੰਡ ਹਬੀਬ ਕੇ ਨੇ 6-7 ਅਣਪਛਾਤੇ ਵਿਅਕਤੀਆਂ ਨਾਲ ਹਮਮਸ਼ਵਰਾ ਹੋ ਕੇ ਆਪੋ ਆਪਣੇ ਹਥਿਆਰਾਂ ਨਾਲ ਸੱਟਾਂ ਮਾਰੀਆਂ ਤੇ ਮੌਕੇ ਤੋਂ ਭੱਜ ਗਏ। ਯੁਵਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।