ਦੁੱਧ ਉਤਪਾਦਕਾਂ ਨੇ ਕੇਕੇਯੂ ਪੰਜਾਬ ਨਾਲ ਕੱਢਿਆ ਮੋਟਰਸਾਈਕਲ ਮਾਰਚ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ, ਸਕੱਤਰ ਗੁਰਚਰਨ ਸਿੰਘ ਮਲਸੀਆਂ, ਫ਼ਿਰੋਜ਼ਪੁਰ ਬਲਾਕ ਦੇ ਪ੍ਰਧਾਨ ਨਰਿੰਦਰ ਸਿੰਘ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਸ਼ਹਿਰ ਦੇ ਪੁਡਾ ਮਾਰਕੀਟ ਤੋਂ ਹਲਕਾ ਸ਼ਹਿਰੀ ਵਿਧਾਇਕ ਦੇ ਦਫਤਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਮਾਰਚ ਉਪਰੰਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਦੁੱਧ ਉਤਪਾਦਕਾਂ ਦੀਆਂ ਮੰਗਾ ਨੂੰ ਤੁਰੰਤ ਪੂਰਾ ਕਰਨ ਲਈ ਪੱਤਰ ਸੌਂਪਿਆ ਗਿਆ।
Publish Date: Wed, 27 May 2026 04:46 PM (IST)
Updated Date: Wed, 27 May 2026 04:49 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ, ਸਕੱਤਰ ਗੁਰਚਰਨ ਸਿੰਘ ਮਲਸੀਆਂ, ਫ਼ਿਰੋਜ਼ਪੁਰ ਬਲਾਕ ਦੇ ਪ੍ਰਧਾਨ ਨਰਿੰਦਰ ਸਿੰਘ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਸ਼ਹਿਰ ਦੇ ਪੁਡਾ ਮਾਰਕੀਟ ਤੋਂ ਹਲਕਾ ਸ਼ਹਿਰੀ ਵਿਧਾਇਕ ਦੇ ਦਫਤਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਮਾਰਚ ਉਪਰੰਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਦੁੱਧ ਉਤਪਾਦਕਾਂ ਦੀਆਂ ਮੰਗਾ ਨੂੰ ਤੁਰੰਤ ਪੂਰਾ ਕਰਨ ਲਈ ਪੱਤਰ ਸੌਂਪਿਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਐਲਾਨੇ ਗਏ ਵਧੇ ਹੋਏ ਦੁੱਧ ਦੇ ਰੇਟ ਤੁਰੰਤ ਸਾਰੀਆਂ ਪ੍ਰਾਈਵੇਟ ਡੇਅਰੀਆਂ ਤੋਂ ਲਾਗੂ ਕਰਵਾਏ ਜਾਣ। ਜੋ ਕੰਪਨੀਆਂ ਰੇਟ ਨਹੀਂ ਦੇ ਰਹੀਆਂ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ। ਪਸ਼ੂ ਫੀਡ, ਦਾਣੇ ਅਤੇ ਦਵਾਈਆਂ ਦੀਆਂ ਕੀਮਤਾਂ ’ਤੇ ਕੰਟਰੋਲ ਕੀਤਾ ਜਾਵੇ ਅਤੇ ਸਬਸਿਡੀ ਦਿੱਤੀ ਜਾਵੇ। ਸਿੰਥੈਟਿਕ/ਨਕਲੀ ਦੁੱਧ ਬਣਾਉਣ ਤੇ ਵੇਚਣ ਵਾਲਿਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ’ਤੇ ਪੂਰਨ ਪਾਬੰਦੀ ਲਾਈ ਜਾਵੇ। ਦੁੱਧ ਉਤਪਾਦਕਾਂ ਲਈ ਘੱਟੋ-ਘੱਟ ਲਾਗਤ ਮੁੱਲ ਸੀ2 50 ਪ੍ਰਤੀਸ਼ਤ ਦੇ ਫਾਰਮੂਲੇ ’ਤੇ ਤੈਅ ਕਰਕੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਪਸ਼ੂ ਪਾਲਕਾਂ ਨੂੰ ਬਿਨ੍ਹਾ ਵਿਆਜ ਕਰਜ਼ਾ ਅਤੇ ਬਿਜਲੀ ਬਿੱਲਾਂ ’ਚ ਰਾਹਤ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ, ਜ਼ਿਲ੍ਹਾ ਸਕਤਰ ਗੁਰਚਰਨ ਸਿੰਘ ਮਲਸੀਆ, ਜ਼ਿਲ੍ਹਾ ਖਜ਼ਾਨਚੀ ਰਣਜੀਤ ਸਿੰਘ, ਪ੍ਰਤਾਪ ਸਿੰਘ ਜ਼ਿਲ੍ਹਾ ਆਗੂ, ਬਲਾਕ ਘੱਲ ਖੁਰਦ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ, ਬਲਾਕ ਸਕਤਰ ਗੁਰਚਰਨ ਸਿੰਘ, ਬਲਾਕ ਖਜ਼ਾਨਚੀ ਜਸਵੀਰ ਸਿੰਘ, ਕੁਲਬੀਰ ਸਿੰਘ ਯਾਰੇਸਾਹ, ਬਲਾਕ ਪ੍ਰਧਾਨ ਗੁਰਭੇਜ ਸਿੰਘ, ਜ਼ੀਰਾ ਬਲਾਕ ਪ੍ਰਧਾਨ ਨਛੱਤਰ ਸਿੰਘ, ਗੁਰਮੁੱਖ ਸਿੰਘ, ਕਾਰਨੈਲ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਮਹਿਲ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਕਾਰਜ ਸਿੰਘ, ਬੁੱਧ ਸਿੰਘ, ਨਿਰਮਲ ਸਿੰਘ, ਲੱਖਾ ਸਿੰਘ, ਅੰਗਰੇਜ਼ ਸਿੰਘ, ਜਸਦੀਪ ਸਿੰਘ, ਬਗੀਚਾ ਸਿੰਘ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਸਨ।