ਮੰਡਲ ਕਮੇਟੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਵਿਚਾਰੇ ਮਸਲੇ
ਮੰਡਲ ਕਮੇਟੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੀਟਿੰਗ ਹੋਈ
Publish Date: Tue, 05 May 2026 05:52 PM (IST)
Updated Date: Tue, 05 May 2026 05:53 PM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਮੰਡਲ ਕਮੇਟੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮਹੀਨਾਵਾਰੀ ਮੀਟਿੰਗ ਮੰਡਲ ਪ੍ਰਧਾਨ ਰਾਮ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ 132.ਕੇ.ਵੀ ਸਬ ਸਟੇਸ਼ਨ ਜਲਾਲਾਬਾਦ ’ਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਕਬਾਲ ਚੰਦ ਮੰਡਲ ਵਿਤ ਸਕੱਤਰ, ਸੁਰਜੀਤ ਸਿੰਘ ਮੀਤ ਪ੍ਰਧਾਨ, ਬਲਦੇਵ ਸਿੰਘ ਲੈਪੋ ਕੇ ਸੰਬੋਧਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮਾਨਯੋਗ ਹਾਈਕਰੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਮੁਨੱਕਰ ਹੋ ਕੇ ਮੁਲਾਜ਼ਮਾ ਦੇ ਡੀ.ੲੈ ਦੇ ਤੇ ਪੇਅ ਸਕੇਲ ਦੇ ਬਕਾਏ ਨਹੀ ਦੇ ਰਹੀ ਉਲਟਾ ਮਾਨਯੋਗ ਹਾਈਕੋਰਟ ’ਚ ਐਲ.ਪੀ.ਏ ਦਾਇਰ ਕੀਤੀ ਹੈ। ਆਗੂਟਾਂ ਨੇ ਕਿਹਾ ਸਰਕਾਰ ਆਪਣੇ ਮੁਲਜ਼ਮ /ਪੈਨਸ਼ਨਰਜ਼ ਵਿਰੋਧੀ ਹੋਣ ਦਾ ਆਪਣਾ ਚਿਹਰਾ ਲੋਕਾਂ ਸਾਹਮਣੇ ਸਪੱਸ਼ਟ ਕੀਤਾ ਹੈ ਅਤੇ ਸਰਕਾਰ ਵਲੋਂ ਸਿਵਾਏ ਝੂਠ ਦੇ ਪੁਲੰਦਿਆਂ ਤੋਂ ਹੋਰ ਕੁੱਝ ਵੀ ਨਹੀ ਹੈ। ਇਸ ਮੌਕੇ ਨਰੇਸ਼ ਸੇਠੀ ਸਰਕਲ ਆਗੂ, ਪ੍ਰਕਾਸ਼ ਬੱਤਰਾ ਸਰਕਲ ਆਗੂ, ਸੁਰਜਨ ਸਿੰਘ ਸਰਕਲ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਕਸੀਅਨ ਜਲਾਲਾਬਾਦ ਦਫ਼ਤਰ ਆਪਣੇ ਪੈਨਸ਼ਨਰਜ਼ ਨੂੰ ਪਿਛਲੇ ਲੰਮੇ ਸਮੇਂ ਤੋਂ ਖੱਜਲ ਖੁਆਰ ਤੇ ਬੇਇੱਜਤ ਕਰ ਰਿਹਾ ਹੈ ਅਤੇ ਆਪਣੇ ਮਾਨ ਸਨਮਾਨ ਦੀ ਰੱਖਿਆ ਲੲਂ 18 ਮਈ ਨੂੰ ਵਿਸ਼ਾਲ ਧਰਨਾ ਐਕਸੀਅਨ ਜਲਾਲਾਬਾਦ ਦਫ਼ਤਰ ਦੇ ਅੱਗੇ ਦਿੱਤਾ ਜਾਵੇਗਾ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੇ ਸਕੱਤਰ ਰਜਿੰਦਰ ਸਿੰਘ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਗਈ।