ਪੈਨਸ਼ਨਰਜ ਐਸੋਸੀਏਸ਼ਨ ਮੰਡਲ ਜਲਾਲਾਬਾਦ ਨੇ ਕੀਤੀਆਂ ਵਿਚਾਰਾਂ
ਪੈਨਸ਼ਨਰਜ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੀ ਮੀਟਿੰਗ ਹੋਈ
Publish Date: Wed, 29 Apr 2026 04:32 PM (IST)
Updated Date: Wed, 29 Apr 2026 04:34 PM (IST)

ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੀ ਇੱਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਰਾਮ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ 132 ਕੇ.ਵੀ ਸਬ ਸਟੇਸ਼ਨ ਜਲਾਲਾਬਾਦ ਵਿਖੇ ਕੀਤੀ ਗਈ। ਮੀਟਿੰਗ ’ਚ ਐਕਸੀਅਨ ਜਲਾਲਾਬਾਦ ਨਾਲ ਚੱਲ ਰਹੇ ਸੰਘਰਸ਼ ਸਬੰਧੀ ਵਿਚਾਰ ਵਟਾਂਦਾਰਾ ਕੀਤਾ ਗਿਆ ਹੈ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਕਿਹਾ ਕਿ ਐਕਸੀਅਨ ਦਫ਼ਤਰ ਜਲਾਲਾਬਾਦ ਦੇ ਕੁੱਝ ਸਟਾਫ ਮੈਂਬਰਾਂ ਵਲੋਂ ਪੈਨਸ਼ਨਰਾਂ ਦੇ ਜਾਣ ਬੁੱਝ ਕੇ ਕੰਮ ਰੋਕੇ ਜਾਂਦੇ ਹਨ ਅਤੇ ਦਫ਼ਤਰ ਆਉਣ ਵਾਲੇ ਪੈਨਸ਼ਨਰ ਸਾਥੀਆਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਮੀਟਿੰਗ ’ਚ ਸਮੂਹ ਆਗੂਆਂ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਐਕਸੀਅਨ ਜਲਾਲਾਬਾਦ ਦੇ ਅਜਿਹੇ ਰਵੱਈਏ ਖ਼ਿਲਾਫ਼ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 18 ਮਈ ਨੂੰ ਡਵੀਜਨ ਦਫ਼ਤਰ ਜਲਾਲਾਬਾਦ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਨੇ ਸੂਬਾ ਸਰਕਾਰ ਤੇ ਬਿਜਲੀ ਮੰਤਰੀ ਪੰਜਾਬ, ਸੀ.ਐਮ.ਡੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਤੋਂ ਮੰਗ ਕਤੀੀ ਹੈ ਕਿ ਮੰਡਲ ਪੀ.ਐਸ.ਪੀ.ਸੀ ਐਲ ਜਲਾਲਾਬਾਦ ਦੇ ਇਨ੍ਹਾਂ ਸੰਜੀਦਾ ਮਾਮਲਿਆਂ ਬਾਰੇ ਨਿਰਪੱਖ ਇਨਕੁਆਰੀ ਕਰਕੇ ਦੋਸ਼ੀ ਵਿਅਕਤੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੀਟਿੰਗ’ਚ ਸਾਥੀ ਰਾਮ ਕ੍ਰਿਸ਼ਨ ਪ੍ਰਧਾਨ, ਨਰੇਸ ਸੇਠੀ ਵਿੱਤ ਸਕੱਤਰ ਸਰਕਲ ਫ਼ਿਰੋਜ਼ਪੁਰ, ਸੁਰਜਨ ਸਿੰਘ ਸਰਕਲ ਆਗੂ, ਰਜਿੰਦਰ ਸਿੰਘ ਮੰਡਲ ਸਕੱਤਰ, ਭਗਵਾਨ ਚੰਦ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਮੀਤ ਪ੍ਰਧਾਨ, ਇਕਬਾਲ ਚੰਦ ਜੋਸਨ ਮੰਡਲ ਵਿੱਤ ਸਕੱਤਰ, ਬਲਦੇਵ ਸਿੰਘ ਮੰਡਲ ਜਥੇਬੰਦ ਸਕੱਤਰ , ਯਸ਼ਪਾਲ ਮੰਡਲ ਆਡੀਟਰ , ਰੇਸ਼ਮ ਲਾਲ ਮੱਕੜ ਮੰਡਲ ਸਹਾਇਕ ਸਕੱਤਰ ਨੇ ਭਾਗ ਲਿਆ।