ਕਮਿਉਨਿਟੀ ਅੰਡਰਗਰਾਉਂਡ ਪਾਈਪ ਲਾਈਨ ਸਿਸਟਮ ਸਬੰਧੀ ਚਰਚਾ
ਕਮਿਉਨਿਟੀ ਅੰਡਰਗਰਾਉਂਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਮੀਟਿੰਗ ਹੋਈ
Publish Date: Tue, 28 Apr 2026 05:48 PM (IST)
Updated Date: Tue, 28 Apr 2026 05:52 PM (IST)

ਸਟਾਫ ਰਿਪੋਰਟਰ, ਫਾਜ਼ਿਲਕਾ : ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਿੰਚਾਈ ਦੇ ਪਾਣੀ ਦੀ ਸੁੱਚਜੀ ਵਰਤੋਂ ਲਈ ਕਮਿਉਨਿਟੀ ਅੰਡਰਗਰਾਉਂਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਉਪ-ਮੰਡਲ ਭੂਮੀ ਰੱਖਿਆ ਅਫ਼ਸਰ, ਫਾਜਿਲਕਾ ਸ੍ਰੀ ਵਿਕਾਸ ਪੂਨੀਆ ਵੀ ਮੌਜੂਦ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਮੀਨ ਦੋਜ਼ ਪਾਈਪ ਲਾਈਨ ਪਾਉਣ ਸਬੰਧੀ ਵਿਭਾਗ ਤੋਂ ਪ੍ਰਾਪਤ ਦਰਖਾਸਤਾਂ, ਰਕਬੇ ਤੇ ਲਾਗਤ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੀਆਂ ਹਰ ਸਕੀਮਾਂ ਦਾ ਲਾਭ ਹਰ ਯੋਗ ਤੇ ਜ਼ਰੂਰਤਮੰਦ ਕਿਸਾਨ ਨੂੰ ਦਿੱਤਾ ਜਾਵੇ। ਇਸ ਦੌਰਾਨ ਉਪ-ਮੰਡਲ ਭੂਮੀ ਰੱਖਿਆ ਅਫ਼ਸਰ, ਫਾਜਿਲਕਾ ਸ੍ਰੀ ਵਿਕਾਸ ਪੂਨੀਆ ਨੇ ਦੱਸਿਆ ਕਿ ਕਮਿਉਨਿਟੀ ਅੰਡਰਗਰਾਉਂਡ ਪਾਈਪ ਲਾਈਨ ਸਿਸਟਮ ਦੀ ਉਸਾਰੀ ਸਬੰਧੀ ਕੁੱਲ 26 ਦਰਖਾਸਤਾਂ ਪ੍ਰਵਾਨ ਕੀਤੀਆਂ ਗਈਆ। ਜਿਸ ਦੇ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਲਈ 1074 ਹੈਕਟੇਅਰ ਰਕਬੇ ਦਾ ਵਾਧਾ ਹੋਵੇਗਾਂ ਜਿਸ ਦੀ ਲਾਗਤ ਲਗਭਗ ਰਕਮ 529 ਲੱਖ ਰੁਪਏ ਆਵੇਗੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਫਾਜਿਲਕਾ ਹਰਬੰਸ ਸਿੰਘ ਸੰਧੂ, ਖੇਤੀਬਾੜੀ ਅਫਸਰ ਮੈਡਮ ਮਮਤਾ, ਕਾਰਜਕਾਰੀ ਇੰਜੀਨੀਅਰ ਅਬੋਹਰ ਕੈਨਾਲ ਮੰਡਲ ਅਬੋਹਰ, ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਫਾਜਿਲਕਾ, ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਭਤੇਮ ਸ਼ਾਖਾ ਫਾਜਿਲਕਾ ਵੀ ਹਾਜ਼ਰ ਸਨ।