ਭਲ਼ਕੇ ਕੈਮਿਸਟ ਦੁਕਾਨਾਂ ਰਹਿਣਗੀਆਂ ਬੰਦ : ਛਾਬੜਾ
20 ਮਈ ਨੂੰ ਪੰਜਾਬ ਭਰ ‘ਚ ਮੈਡੀਕਲ ਦੁਕਾਨਾਂ ਰਹਿਣਗੀਆਂ ਬੰਦ : ਅਸ਼ੋਕ ਛਾਬੜਾ
Publish Date: Mon, 18 May 2026 05:27 PM (IST)
Updated Date: Mon, 18 May 2026 05:27 PM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : 20 ਮਈ ਨੂੰ ਪੰਜਾਬ ਭਰ ’ਚ ਮੈਡੀਕਲ ਦੁਕਾਨਾਂ ਰਹਿਣਗੀਆਂ ਬੰਦ। ਜਾਣਕਾਰੀ ਦਿੰਦਿਆਂ ਕੈਮਿਸਟ ਯੂਨੀਅਨ ਦੇ ਪ੍ਰਧਾਨ ਅਸ਼ੋਕ ਛਾਬੜਾ ਕਾਲੀ ਨੇ ਦੱਸਿਆ ਕਿ 20 ਮਈ, ਦਿਨ ਬੁੱਧਵਾਰ ਨੂੰ ਪੰਜਾਬ ਭਰ ਵਿੱਚ ਕੈਮਿਸਟਾਂ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕੈਮਿਸਟਾਂ ਦੀਆਂ ਜਾਇਜ਼ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੈਮਿਸਟ ਭਾਈਚਾਰੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸ਼ੋਕ ਛਾਬੜਾ ਨੇ ਇਹ ਵੀ ਕਿਹਾ ਕਿ ਜੇ ਕੋਈ ਕੈਮਿਸਟ ਨਸ਼ਾ ਜਾਂ ਗੈਰਕਾਨੂੰਨੀ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਸਮੂਹ ਯੂਨੀਅਨ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ।