ਮਾਤਾ ਸਾਹਿਬ ਕੌਰ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Fri, 15 May 2026 06:54 PM (IST)
Updated Date: Fri, 15 May 2026 06:54 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ: ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 94.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਸ਼ਪ੍ਰੀਤ ਕੌਰ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਭਜੋਤ ਕੌਰ ਨੇ 92 ਪ੍ਰਤੀਸ਼ਤ, ਮਿਲਵਰਤਨਦੀਪ ਨੇ 89.8 ਪ੍ਰਤੀਸ਼ਤ, ਜੋਬਨਪ੍ਰੀਤ ਨੇ 89 ਪ੍ਰਤੀਸ਼ਤ, ਅਨਮੋਲ ਨੇ 88.8 ਪ੍ਰਤੀਸ਼ਤ, ਹਿਮਾਯੂ ਨੇ 87.8 ਰਤੀਸ਼ਤ, ਹਰਮਨਦੀਪ ਨੇ 87.6 ਪ੍ਰਤੀਸ਼ਤ, ਨਵਜੋਤ ਨੇ 86.6 ਪ੍ਰਤੀਸ਼ਤ, ਪ੍ਰਭਜੀਤ ਨੇ 86.2 ਪ੍ਰਤੀਸ਼ਤ, ਹਰਮਨਪ੍ਰੀਤ ਨੇ 85.8 ਪ੍ਰਤੀਸ਼ਤ ਅਤੇ ਜਪਜੀਤ ਨੇ 85.4 ਪ੍ਰਤੀਸ਼ਤਅੰਕ ਪ੍ਰਾਪਤ ਕੀਤੇ। ਸਕੂਲ ਦੇ ਵਿਦਿਆਰਥੀ ਅੰਸ਼ਪ੍ਰੀਤ ਕੌਰ ਨੇ ਅਕਾਊਂਟੈਂਸੀ ਵਿਸ਼ੇ ਵਿਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲਬੱਧੀ ਹਾਸਲ ਕੀਤੀ। ਸਕੂਲ ਦੀ ਪ੍ਰਿੰਸੀਪਲ ਡਾ. ਵੰਦਨਾ ਧਵਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਾਨੂੰ ਆਪਣੇ ਵਿਦਿਆਰਥੀਆਂ ’ਤੇ ਮਾਣ ਹੈ। ਸਕੂਲ ਦੇ ਚੇਅਰਮੈਨ ਮਹਿਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਸਿੱਖਿਆ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਸਦਾ ਪ੍ਰਤੀਬੱਧ ਹੈ ਅਤੇ ਵਿਦਿਆਰਥੀਆਂ ਦੀ ਸਫਲਤਾ ਸਕੂਲ ਲਈ ਮਾਣ ਦੀ ਗੱਲ ਹੈ। ਕੋਆਰਡੀਨੇਟਰ ਅਭਯ ਬਜਾਜ, ਸੰਦੀਪ ਅਤੇ ਰਚਨਾ ਮੋਂਗਾ ਸਮੇਤ ਸਮੂਹ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।