ਖੇਡਾਂ ਕਰਦੀਆਂ ਹਨ ਚੰਗੇ ਸਮਾਜ ਦੀ ਸਿਰਜਣਾ : ਹਰਜੀਤ ਸਿੰਘ ਸਿੱਧੂ
ਮਮਦੋਟ ਕਸਬੇ ਦਾ ਮਾਸਟਰ ਹਰਜੀਤ ਸਿੰਘ ਸਿੱਧੂ ਨੇ ਵਧਾਇਆ ਮਾਣ
Publish Date: Mon, 02 Mar 2026 06:27 PM (IST)
Updated Date: Mon, 02 Mar 2026 06:28 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ: ਬੀਤੇ ਕੱਲ ਬਾਬਾ ਸ਼ੇਖ ਫਰੀਦ ਮਾਸਟਰ ਅਥਲੈਟਿਕਸ ਕਲੱਬ ਫਰੀਦਕੋਟ ਵੱਲੋਂ ਦੂਸਰੀ ਮਾਸਟਰ ਅਥਲੈਟਿਕਸ ਮੀਟ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਦੇ ਕਈ ਜ਼ਿਲਿਆਂ ਤੋਂ ਅਲੱਗ- ਅਲੱਗ ਉਮਰ ਗਰੁੱਪਾਂ ਦੇ ਵਿਚ ਮਾਸਟਰ ਐਥਲੀਟਾਂ ਨੇ ਭਾਗ ਲਿਆ। ਇਸ ਵਿਚ 45 ਸਾਲ ਤੋਂ ਵੱਧ ਉਮਰ ਗਰੁੱਪ ਵਿਚ ਮਾਸਟਰ ਅਥਲੀਟ ਹਰਜੀਤ ਸਿੰਘ ਸਿੱਧੂ ਜੋ ਕਿ ਸਿੱਖਿਆ ਵਿਭਾਗ ਵਿਚ ਇਸ ਵੇਲੇ ਸਰਕਾਰੀ ਪ੍ਰਾਇਮਰੀ ਸਕੂਲ ਆਸਲ, ਬਲਾਕ ਫਿਰੋਜ਼ਪੁਰ-2 ਵਿਚ ਬਤੌਰ ਹੈੱਡ ਟੀਚਰ ਦੇ ਤੌਰ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੇ ਇਨ੍ਹਾਂ ਖੇਡਾਂ ਵਿਚ ਭਾਗ ਲਿਆ। ਜਿਸ ਵਿਚ ਉਨ੍ਹਾਂ ਨੇ ਗੋਲਾ ਸੁੱਟਣ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ। ਜੈਵਲਿਨ ਸੁੱਟਣ ਮੁਕਾਬਲੇ ਵਿਚ ਵੀ ਦੂਸਰਾ ਸਥਾਨ ਹਾਸਲ ਕੀਤਾ। ਹਰਜੀਤ ਸਿੰਘ ਨੇ ਦੱਸਿਆ ਕਿ ਖੇਡਾਂ ਵਿਚ ਭਾਗ ਲੈਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਖੇਡਾਂ ਵਿਚ ਭਾਗ ਲੈਣ ਲਈ ਕੋਈ ਉਮਰ ਹੱਦ ਨਹੀਂ, ਇਨ੍ਹਾਂ ਖੇਡਾਂ ਵਿਚ ਸੌ ਸਾਲ ਤੋਂ ਵੱਧ ਉਮਰ ਦੇ ਖਿਡਾਰੀ ਵੀ ਭਾਗ ਲੈਂਦੇ ਹਨ ਜੋ ਕਿ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਬਣਦੇ ਹਨ। ਹਰਜੀਤ ਸਿੰਘ ਦੀਆਂ ਇਨ੍ਹਾਂ ਪ੍ਰਾਪਤੀਆਂ ਨੇ ਜਿੱਥੇ ਨਗਰ ਪੰਚਾਇਤ ਮਮਦੋਟ ਦਾ ਮਾਣ ਵਧਾਇਆ ਹੈ, ਉੱਥੇ ਉਹ ਆਪਣੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਾਰੇ ਸਾਥੀਆਂ ਅਤੇ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੇ ਵਿਭਾਗ ਦੇ ਅਫਸਰਾਂ ਵੱਲੋਂ ਸਹਿਯੋਗੀ ਸੱਜਣਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਨਾਂ ਵਿਚ ਪ੍ਰਗਟ ਸਿੰਘ ਬਰਾੜ ਪ੍ਰਿੰਸੀਪਲ ਕਰੀਆਂ ਪਹਿਲਵਾਨ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ -2 ਰਾਜਨ ਨਰੂਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਘੱਲ ਖੁਰਦ ਅੰਮ੍ਰਿਤਪਾਲ ਸਿੰਘ ਬਰਾੜ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ 3 ਰਣਜੀਤ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ ਮਮਦੋਟ, ਜ਼ਿਲ੍ਹਾ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਡਾ. ਗੁਰਿੰਦਰ ਸਿੰਘ ਢਿੱਲੋਂ, ਸਕੱਤਰ ਈਸ਼ਵਰ ਸ਼ਰਮਾ, ਹਰਬਰਿੰਦਰ ਸਿੰਘ, ਦਲੀਪ ਸਿੰਘ ਸੰਧੂ, ਸਤਿੰਦਰ ਸਿੰਘ ਬਾਠ, ਮਾਨ ਸਿੰਘ ਸਾਰੇ ਮੈਂਬਰਾਂ ਅਤੇ ਅਧਿਆਪਕ ਸਾਥੀਆਂ ਮਹਿੰਦਰ ਸਿੰਘ ਸ਼ੈਲੀ, ਚਰਨਜੀਤ ਸਿੰਘ ਫਰੀਦਕੋਟ, ਜਸਵਿੰਦਰ ਸਿੰਘ ਫਰੀਦਕੋਟ, ਸੰਦੀਪ ਚੌਧਰੀ ,ਅਮਨ ਸ਼ਰਮਾ, ਸੰਜੀਵ ਸ਼ਰਮਾ, ਸ਼ਮਸ਼ੇਰ ਸਿੰਘ, ਹਰਜਿੰਦਰ ਹਾਂਡਾ, ਜਸਵੰਤ ਸ਼ੇਖੜਾ, ਤਿਲਕ ਰਾਜ ਆਦਿ ਦੋਸਤਾਂ ਮਿੱਤਰਾਂ ਸੱਜਣਾ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।