ਦੀਵਾਲੀ ਮੌਕੇ ਸੱਜੇ ਬਾਜ਼ਾਰ, ਧਨਤੇਰਸ ਤੇ ਦੀਵਾਲੀ ਮੌਕੇ ਬਾਜ਼ਾਰਾਂ 'ਚ ਰੌਣਕਾਂ
ਦੀਵਾਲੀ ਮੌਕੇ ਸੱਜੇ ਬਾਜ਼ਾਰ,ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ
Publish Date: Sat, 18 Oct 2025 04:48 PM (IST)
Updated Date: Sat, 18 Oct 2025 04:50 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਦੀਵਾਲੀ ਅਤੇ ਧਨਤੇਰਸ ਨੂੰ ਲੈਕੇ ਸ਼ਨੀਵਾਰ ਨੂੰ ਬਾਜ਼ਾਰਾ ਚ ਖੂਬ ਰੌਣਕਾ ਦੇਖਣ ਨੂੰ ਮਿਲਿਆ। ਲੋਕ ਆਪਣੇ ਘਰਾਂ ਨੂੰ ਸਜਾਉਣ ਅਤੇ ਇਕ-ਦੂਜੇ ਨੂੰ ਤੋਹਫੇ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਕਰਦੇ ਦੇਖੇ ਗਏ। ਬਾਜ਼ਾਰਾਂ ਚ ਇੰਨੀ ਚਹਿਲ-ਪਹਿਲ ਸੀ ਕਿ ਦੋ ਪਹੀਆ ਵਾਹਨਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ।ਇਸ ਤੋਂ ਇਲਾਵਾ ਦੀਵਾਲੀ ਨੂੰ ਲੈ ਕੇ ਲੋਕ ਪੂਰਾ ਦਿਨ ਘਰਾਂ ਦੀ ਸਫਾਈ ਕਰਦੇ ਰਹੇ, ਉੱਥੇ ਹੀ ਆਪਣੇ ਘਰਾਂ ਨੂੰ ਸੁੰਦਰ ਲਾਈਟਾਂ ਤੇ ਹੋਰ ਡੈਕੋਰੇਸ਼ਨ ਦੇ ਸਾਮਾਨ ਨੂੰ ਸਜਾਉਂਦੇ ਰਹੇ।ਧਨਤੇਰਸ ਤੇ ਦੀਵਾਲੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਚ ਬੜੇ ਉਤਸਹ ਨਾਲ ਮਨਾਇਆ ਜਾਣਾ, ਜਿਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਧਨਤੇਰਸ ਦੇ ਤਿਓਹਾਰ ਮੌਕੇ ਸੁਨਿਆਰੇ ਅਤੇ ਬਰਤਨਾਂ ਦੀ ਦੁਕਾਨਾਂ ਤੇ ਭੀੜ ਡੇਕਨ ਨੂੰ ਮਿਲੀ। ਸਵਾਨਕਾਰ ਪਰਮਦੀਪ ਸ਼ਾਹ ਨੇ ਕਿਹਾ ਕਿ ਧਨਤੇਰਸ ਮੌਕੇ ਲੋਕ ਚਾਂਦੀ ਤੇ ਸੋਨੇ ਦੀਆਂ ਵਸਤਾਂ, ਸਟੀਲ ਦੇ ਬਰਤਨਾਂ ਦੀ ਖਰੀਦਦਾਰੀ ਜ਼ੋਰਾਂ ’ਤੇ ਇਸੇ ਤਰੀਕੇ ਨਾਲ ਫਾਜ਼ਿਲਕਾ ਦੇ ਘੰਟਾ ਘਰ ਬਾਜ਼ਾਰ,ਉਣ ਬਾਜ਼ਾਰ ,ਵਾਨ ਬਾਜ਼ਾਰ ,ਮਾਹਰਿਆ ਬਾਜ਼ਾਰ,ਹੋਟਲਾ ਬਾਜ਼ਾਰ ,ਗਊਸ਼ਾਲਾ ਬਾਜ਼ਾਰ,ਮਹਾਜਨ ਮਾਰਕੀਟ ਅਤੇ ਵੱਖ -ਵੱਖ ਬਾਜ਼ਾਰਾਂ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲਿਆ। ਪਰ ਜੇਕਰ ਗੱਲ ਸੋਨੇ ਚਾਂਦੀ ਅਤੇ ਭਾਂਡਿਆਂ ਦੀ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਵੀ ਬਾਜ਼ਾਰਾਂ ਵਿੱਚ ਰੇਟਾਂ ਵਿਚ ਕਾਫੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਸਾਲ ਤੋਂ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ।ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆ ਹਨ। ਲੋਕਾਂ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕਾਫ਼ੀ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਚ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜਾਰਾਂ ਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਸਜਾਇਆ ਗਿਆ ਹੈ। ਜੋ ਕਾਫ਼ੀ ਜ਼ਿਆਦਾ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਭਾਰਤ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਇਤਿਹਾਸਕ ਵਿਰਸੇ ਨਾਲ ਸਬੰਧ ਹਨ ਤੇ ਕੁਝ ਧਾਰਮਿਕ ਵਿਰਸੇ ਨਾਲ। ਦੀਵਾਲੀ ਦਾ ਤਿਉਹਾਰ ਭਾਰਤ ਚ ਹਰ ਸਾਲ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਉਹਾਰ ਹੈ। ਇਸ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ, ਉਸ ਦਿਨ ਲੋਕਾਂ ਨੇ ਖੁਸ਼ੀ ਚ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਦੀ ਯਾਦ ਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਰੰਗ ਬਿਰੰਗੇ ਮਿੱਟੇ ਦੇ ਦੀਵੇ ਬਣ ਰਹੇ ਹਨ ਖਿੱਚ ਦਾ ਕੇਂਦਰ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਿਜਲੀ ਦੀਆਂ ਦੁਕਾਨਾਂ ਤੇ ਦੁਕਾਨਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਦੀਪਮਲਾਵਾਂ ਲੋਕਾਂ ਨੂੰ ਵੇਚਣ ਲਈ ਸਜਾਈਆਂ ਹੋਈਆਂ ਹਨ, ਜਿਨ੍ਹਾਂ ਦੀ ਲੋਕਾਂ ਵਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਚ ਵਿਸ਼ੇਸ਼ ਮਹੱਤਵ ਰੱਖਣ ਵਾਲੇ ਮਿੱਟੀ ਦੇ ਰੰਗ ਬਿਰੰਗੇ ਦੀਵੇ ਵੀ ਬਾਜ਼ਾਰਾਂ ਦੀ ਰੌਣਕਾਂ ਨੂੰ ਵਧਾ ਰਹੇ ਹਨ। ਬਾਜ਼ਾਰਾਂ ਚ ਘੁਮਿਆਰਾਂ ਵਲੋਂ ਆਪਣੀ ਹੱਥ ਕਲਾਂ ਨਾਲ ਤਿਆਰ ਕੀਤੇ ਮਿੱਟੀ ਦੇ ਰੰਗ ਬਿਰੰਗੇ ਦੀਵੇ,ਹਠਟੜੀ ਤੇ ਮੂਰਤੀਆ ਦੀ ਲੋਕਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ : ਡੀਸੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਸਾਲ ਦੀ ਤ੍ਰਾਹ ਇਸ ਸਾਲ ਵੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਤੇ ਲੱਕੀ ਡਰਾਅ ਕੱਢ ਕੇ ਪਟਾਕੇ ਵੇਚਣ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ 67 ਆਰਜ਼ੀ ਲਾਇਸੈਂਸ ਜਾਰੀ। ਪਟਾਕਾ ਵਿਕਰੇਤਾਵਾਂ ਚ ਇਸ ਵਾਰ ਕਾਫ਼ੀ ਜ਼ਿਆਦਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ। ਛੋਟੇ ਬੱਚਿਆਂ ਵਲੋਂ ਪਟਾਕਿਆਂ ਦੀ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਡ੍ਰਾਅ ਲਈ ਜਿ਼ਲ੍ਹੇ ਵਿਚ 2192 ਅਰਜੀਆਂ ਆਈਆਂ ਸਨ ਜਿੰਨ੍ਹਾਂ ਵਿਚੋਂ ਡ੍ਰਾਅ ਰਾਹੀਂ ਅਬੋਹਰ ਲਈ 25, ਜਲਾਲਾਬਾਦ ਅਤੇ ਫਾਜਿ਼ਲਕਾ ਲਈ 18-18 ਅਤੇ ਅਰਨੀਵਾਲਾ ਲਈ 6 ਆਰਜੀ ਲਾਇਸੈਂਸ ਦੇਣ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਇਸ ਪ੍ਰਕਾਰ ਜਿ਼ਲ੍ਹੇ ਵਿਚ ਕੁੱਲ 67 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ : ਐੱਸਐੱਸਪੀ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੁਖਤਾ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਮੁੱਖ ਰਸਤਿਆਂ ਤੇ ਨਾਕਾਬੰਦੀ ਕਰ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ।