ਬੁਲਿਟ-ਬਲੈਰੋ ਦੀ ਟੱਕਰ ਦੌਰਾਨ ਵਿਅਕਤੀ ਨਹਿਰ ’ਚ ਡਿੱਗਿਆ, ਭਾਲ ਜਾਰੀ
ਬੁਲਟ ਮੋਟਰਸਾਈਕਲ ਨਾਲ ਬਲੈਰੋ ਦੀ ਟੱਕਰ ’ਚ ਵਿਅਕਤੀ ਰਾਜਸਥਾਨ ਫੀਡਰ ਨਹਿਰ ਵਿਚ ਡਿੱਗਿਆ, ਭਾਲ ਜਾਰੀ
Publish Date: Mon, 18 May 2026 04:39 PM (IST)
Updated Date: Mon, 18 May 2026 04:42 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ
ਮੱਲਾਂਵਾਲਾ : ਹਰੀਕੇ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਬਲੈਰੋ ਵੱਲੋਂ ਬੁਲਟ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਉਪਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਅਮਰ ਸਿੰਘ ਵਾਲੀ, ਨਗਰ ਪੰਚਾਇਤ ਮੱਲਾਂਵਾਲਾ ਉਛਲ ਕੇ ਰਾਜਸਥਾਨ ਫੀਡਰ ਨਹਿਰ ਵਿਚ ਡਿੱਗੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਉਪਿੰਦਰ ਸਿੰਘ ਆਪਣੇ ਸਾਂਢੂ ਦੀਆਂ ਬੇਟੀਆਂ ਨੂੰ ਪੱਟੀ ਸਾਈਡ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਹਰਿਕੇ ਵੱਲੋਂ ਆ ਰਹੀ ਤੇਜ਼ ਰਫ਼ਤਾਰ ਬਲੈਰੋ ਨੇ ਉਸਦੇ ਬੁਲਟ ਮੋਟਰਸਾਈਕਲ ਨੰਬਰ ਪੀਬੀ 05 ਜੀ 9731 ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਪਿੰਦਰ ਸਿੰਘ ਨਹਿਰ ਵਿਚ ਜਾ ਡਿੱਗਿਆ। ਹਾਦਸੇ ਵਿਚ ਜ਼ਖਮੀ ਹੋਈਆਂ ਲੜਕੀਆਂ ਨੂੰ ਤੁਰੰਤ ਇਲਾਜ ਲਈ ਕਾਲੜਾ ਹਸਪਤਾਲ ਮਖੂ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਉਪਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ ਅਤੇ ਉਸ ਦੀ ਭਾਲ ਜਾਰੀ ਸੀ।