ਸਾਹਿਤਕ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਦੀ ਘੁੰਡ ਚੁਕਾਈ ਅੱਜ
ਸਾਹਿਤਕ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਦੀ ਘੁੰਡ ਚੁਕਾਈ 3 ਮਈ ਨੂੰ
Publish Date: Sat, 02 May 2026 05:50 PM (IST)
Updated Date: Sat, 02 May 2026 05:53 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹਾ ਟੀਮ ਵੱਲੋਂ ਤਿਆਰ ਕੀਤੀ ਗਈ ਤੀਜੀ ਬਾਲ ਸਾਹਿਤਕ ਕਿਤਾਬ "ਨਵੀਆਂ ਕਲਮਾਂ ਨਵੀਂ ਉਡਾਣ" ਲੋਕ ਅਰਪਣ ਹੋਣ ਜਾ ਰਹੀ ਹੈ। ਇਸ ਗ੍ਰੰਥ ਦਾ ਵਿਧਿਵਤ ਲੋਕ ਅਰਪਣ ਅੱਜ ਫਗਵਾੜਾ ਵਿਖੇ ਆਯੋਜਿਤ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਕੀਤਾ ਜਾਵੇਗਾ। ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਸੋਨੀਆ ਬਜਾਜ ਅਤੇ ਮੁੱਖ ਸੰਪਾਦਕ ਤਰਨਦੀਪ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਟੀਮ ਦੀ ਤੀਜੀ ਕਿਤਾਬ ਫਗਵਾੜਾ ਵਿਖੇ ਲੋਕ ਅਰਪਣ ਕੀਤੀ ਜਾਵੇਗੀ। ਫਾਜ਼ਿਲਕਾ ਜ਼ਿਲ੍ਹਾ ਟੀਮ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਤੀਸ਼ ਕੁਮਾਰ (ਐਲੀਮੈਂਟਰੀ ਸਿੱਖਿਆ) ਅਤੇ ਅਜੈ ਕੁਮਾਰ (ਜ਼ਿਲ੍ਹਾ ਸਿੱਖਿਆ ਅਫਸਰ, ਸੈਕੰਡਰੀ ਸਿੱਖਿਆ) ਫਾਜ਼ਿਲਕਾ ਨੂੰ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਫਾਜ਼ਿਲਕਾ ਜ਼ਿਲ੍ਹਾ ਟੀਮ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਬੱਚਿਆਂ ਲਈ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਫਾਜ਼ਿਲਕਾ ਤੋਂ ਸਾਰੇ ਬੱਚਿਆਂ ਨੂੰ ਬੱਸ ਰਾਹੀਂ ਫਗਵਾੜਾ ਲਿਆਂਦਾ ਜਾਵੇਗਾ ਅਤੇ ਵਾਪਸੀ ਉਪਰੰਤ ਉਨ੍ਹਾਂ ਨੂੰ ਘਰ ਤੱਕ ਛੱਡਿਆ ਜਾਵੇਗਾ। ਫਾਜ਼ਿਲਕਾ ਜ਼ਿਲ੍ਹਾ ਟੀਮ ਵਿੱਚ ਬੱਚੇ, ਗਾਇਡ ਅਧਿਆਪਕ ਅਤੇ ਮਾਪੇ ਸ਼ਾਮਲ ਹਨ ਅਤੇ ਟੀਮ ਦੀ ਕੁੱਲ ਗਿਣਤੀ ਲਗਭਗ 60 ਦੇ ਕਰੀਬ ਹੈ। ਟੀਮ ਦੀ ਅਗਵਾਈ ਹੇਠ ਲਿਖੇ ਮੈਂਬਰਾਂ ਵੱਲੋਂ ਕੀਤੀ ਗਈ ਹੈ,ਤਰਨਦੀਪ ਸਿੰਘ (ਮੁੱਖ ਸੰਪਾਦਕ),ਵਤਨ ਸਿੰਘ ਸੰਧੂ (ਸਹਿ-ਸੰਪਾਦਕ),ਸੋਨੀਆ ਬਜਾਜ (ਜ਼ਿਲ੍ਹਾ ਪ੍ਰਧਾਨ),ਸਿਮਲਜੀਤ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ,ਕਾਰਜਕਾਰੀ ਮੈਂਬਰ ਨੀਤੂ ਬਾਲਾ, ਸੁਨੀਤਾ ਕੰਬੋਜ, ਪੁਸ਼ਪਾ ਰਾਣੀ, ਸੁਰਿੰਦਰ ਸਿੰਘ ਸਾਮਾ ਅਤੇ ਮਨੀਸ਼ ਕੁਮਾਰ ਹਨ। ਇਸ ਲੋਕ ਅਰਪਣ ਸਮਾਰੋਹ ਵਿੱਚ ਵੱਖ-ਵੱਖ ਵਿਦਵਾਨ, ਲੇਖਕ ਅਤੇ ਬਾਲ ਸਾਹਿਤਕਾਰ ਹਾਜ਼ਰ ਰਹਿਣਗੇ। ਸਾਰੇ ਸਾਹਿਤ ਪ੍ਰੇਮੀਆਂ, ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਇਸ ਮੌਕੇ ਉੱਤੇ ਸ਼ਾਮਲ ਹੋਣ ਲਈ ਭਰਪੂਰ ਨਿਮੰਤਰਣ ਹੈ।