ਹਰਿੰਦਰ ਸਿੰਘ ਕੁੱਕੜ ਨੂੰ ਮਿਲਿਆ ਅੰਤਰਰਾਸ਼ਟਰੀ ਸਨਮਾਨ
ਲਾਇੰਸ ਕਲੱਬ ਜਲਾਲਾਬਾਦ ਗੋਲਡ, ਹਰਿੰਦਰ ਸਿੰਘ ਕੁੱਕੜ ਨੂੰ ਮਿਲਿਆ ਅੰਤਰਰਾਸ਼ਟਰੀ ਸਨਮਾਨ
Publish Date: Mon, 18 May 2026 04:22 PM (IST)
Updated Date: Mon, 18 May 2026 04:24 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਲਾਈਨਸ ਕਲੱਬ ਇੰਟਰਨੈਸ਼ਨਲ ਦੇ ਡਿਸਟ੍ਰਿਕਟ 321 ਐਫ ਦੀ ਵਿਸ਼ਾਲ ਡਿਸਟ੍ਰਿਕਟ ਕਾਨਫਰੰਸ ‘ਮਨਪ੍ਰੀਤ-2026’ ਦਾ ਆਯੋਜਨ ਸ਼੍ਰੀਨਗਰ ’ਚ ਜ਼ਿਲ੍ਹਾ ਗਵਰਨਰ ਅੰਮ੍ਰਿਤਪਾਲ ਸਿੰਘ ਝੰਡੂ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਅੰਤਰਰਾਸ਼ਟਰੀ ਚਾਰਟਡ ਅਕਾਊਂਟੈਂਟ ਲੀਡਰ ਜਤਿੰਦਰ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਸਲਮਾਨ ਅਲੀ ਅਸਗਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਡਿਸਟ੍ਰਿਕਟ ਕਾਨਫਰੰਸ ਵਿੱਚ ਕਰੀਬ 500 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਲਾਈਨਸ ਕਲੱਬ ਜਲਾਲਾਬਾਦ ਗੋਲਡ ਦੇ 12 ਮੈਂਬਰ ਵੀ ਸ਼ਾਮਲ ਸਨ। ਜ਼ਿਲ੍ਹਾ ਗਵਰਨਰ ਅਮ੍ਰਿਤਪਾਲ ਸਿੰਘ ਝੰਡੂ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਡਿਸਟ੍ਰਿਕਟ 321 ਐਫ ਨੇ ਮੈਂਬਰਸ਼ਿਪ ਵਾਧਾ, ਲਾਇੰਸ ਕਲੱਬਸ ਇੰਟਰਨੈਸ਼ਨਲ ਫਾਊਂਡੇਸ਼ਨ ਦਾਨ, ਨਵੇਂ ਕਲੱਬਾਂ ਦੀ ਸਥਾਪਨਾ ਅਤੇ ਵੱਖ-ਵੱਖ ਸੇਵਾ ਗਤੀਵਿਧੀਆਂ ਵਿੱਚ ਵਿਸ਼ਵ ਪੱਧਰ ‘ਤੇ ਨੰਬਰ-1 ਸਥਾਨ ਪ੍ਰਾਪਤ ਕੀਤਾ ਹੈ। ਕਾਨਫਰੰਸ ਵਿੱਚ ਲਾਇੰਸ ਕਲੱਬ ਜਲਾਲਾਬਾਦ ਗੋਲਡ ਵੱਲੋਂ ਪ੍ਰਧਾਨ ਰੋਹਿਤ ਡੂਮੜਾ, ਹਰਿੰਦਰ ਸਿੰਘ ਕੁੱਕੜ, ਰਮਨ ਗਗਨੇਜਾ, ਸ਼ਹਜ਼ਾਦ ਦੀਵਾਨ, ਅਨਮੋਲ ਵਰਮਾ, ਨੀਤਿਸ ਮਿੱਡਾ, ਸਿੱਧਾਰਥ ਸੇਠੀ, ਰਮੇਸ਼ ਮੱਕੜ, ਵਿਸ਼ਾਲ ਸੇਤੀਆ, ਸੁਨੀਲ ਰੰਗਬੂਲਾ ਤੇ ਸਕੇਤ ਬਜਾਜ ਨੇ ਭਾਗ ਲਿਆ। ਸਮਾਰੋਹ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਹਰਿੰਦਰ ਸਿੰਘ ਕੁੱਕੜ ਨੂੰ ਡਿਪਟੀ ਡਿਸਟ੍ਰਿਕਟ ਗਵਰਨਰ ਵੱਲੋਂ ਅੰਤਰਰਾਸ਼ਟਰੀ ਸਰਟੀਫਿਕੇਟ ਅਤੇ ਅੰਤਰਰਾਸ਼ਟਰੀ ਪਿਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਸਮਾਪਨ ਤੋਂ ਬਾਅਦ ਅਗਲੇ ਕਾਰਜਕਾਲ ਲਈ ਹੋਏ ਡਿਸਟ੍ਰਿਕਟ ਗਵਰਨਰ ਚੋਣ ਵਿੱਚ ਸਰਲ ਕਮੇਟੀ ਤੋਂ ਲਾਇਨ ਸ਼ਸ਼ੀ ਰਾਣਾ ਨੂੰ ਜੇਤੂ ਐਲਾਨਿਆ ਗਿਆ।