ਘਰ ’ਤੇ ਬਿਜਲੀ ਡਿੱਗੀ, ਧਮਾਕੇ ਨਾਲ ਅੱਗ ਲੱਗੀ
ਘਰ ’ਤੇ ਬਿਜਲੀ ਡਿੱਗੀ, ਧਮਾਕੇ ਨਾਲ ਅੱਗ ਲੱਗੀ
Publish Date: Tue, 05 May 2026 05:50 PM (IST)
Updated Date: Tue, 05 May 2026 05:50 PM (IST)
ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੇ ਵਿਜੇ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਬੱਦਲਾਂ ਤੇ ਤੇਜ਼ ਗੜਗੜਾਹਟ ਨਾਲ ਪਏ ਮੀਂਹ ਦੌਰਾਨ ਇੱਕ ਘਰ ’ਤੇ ਬਿਜਲੀ ਡਿੱਗਣ ਨਾਲ ਕਮਰੇ ਵਿੱਚ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਘਰ ਦੇ ਮਾਲਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਦੇਰ ਰਾਤ ਖ਼ਰਾਬ ਮੌਸਮ ਦੌਰਾਨ ਆਪਣੇ ਪਰਿਵਾਰ ਸਮੇਤ ਘਰ ’ਚ ਬੈਠੇ ਸਨ। ਕੁਝ ਹੀ ਸਮੇਂ ਬਾਅਦ ਚਮਕਦਾਰ ਫਲੈਸ਼ ਅਤੇ ਜ਼ੋਰਦਾਰ ਧਮਾਕੇ ਨਾਲ ਉਨ੍ਹਾਂ ਦੇ ਘਰ ’ਤੇ ਬਿਜਲੀ ਡਿੱਗੀ। ਬਾਹਰ ਆ ਕੇ ਵੇਖਿਆ ਤਾਂ ਏਸੀ ਅੱਗ ਦੀ ਲਪੇਟ ਵਿੱਚ ਸੀ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਕਾਰਨ ਕਮਰੇ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਏਸੀ ਪੂਰੀ ਤਰ੍ਹਾਂ ਸੜ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਗ ਲੱਗਣ ਵੇਲੇ ਕਮਰੇ ਵਿੱਚ ਕੋਈ ਮੌਜੂਦ ਨਹੀਂ ਸੀ।