ਇਗਨੂ ’ਚ ਦਾਖਲੇ ਦੀ ਆਖਰੀ ਮਿਤੀ 10 ਅਪ੍ਰੈਲ : ਡਾ. ਸੁਖਦੇਵ ਸਿੰਘ
ਇਗਨੂ ਜਨਵਰੀ 2026 ਸੈਸ਼ਨ ਲਈ ਦਾਖਲੇ ਦੀ ਆਖਰੀ ਮਿਤੀ 10 ਅਪ੍ਰੈਲ :ਡਾ. ਸੁਖਦੇਵ ਸਿੰਘ
Publish Date: Sun, 05 Apr 2026 03:22 PM (IST)
Updated Date: Sun, 05 Apr 2026 03:25 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਜਨਵਰੀ 2026 ਸੈਸ਼ਨ ਲਈ ਨਵੇਂ ਦਾਖਲਿਆਂ ਦੀ ਪ੍ਰਕਿਰਿਆ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜ਼ੀਰਾ ਦੇ ਚੇਅਰਮੈਨ ਗੁਰਚਰਨ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਨਿਰਧਾਰਤ ਮਿਤੀ ਨੂੰ ਵਧਾ ਕੇ ਹੁਣ 10 ਅਪ੍ਰੈਲ 2026 ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਆਖਰੀ ਮਿਤੀ ਤੋਂ ਪਹਿਲਾਂ ਆਪਣੀ ਅਰਜ਼ੀ ਆਨਲਾਈਨ ਜਾਂ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਪਹੁੰਚ ਕੇ ਜਮ੍ਹਾਂ ਕਰਵਾਉਣ। ਚੇਅਰਮੈਨ ਗੁਰਚਰਨ ਸਿੰਘ ਅਤੇ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਬੈਚਲਰ ਡਿਗਰੀ ਕੋਰਸਾਂ ਜਿਵੇਂ ਬੀ.ਏ,ਬੀ.ਕਾਮ, ਬੀ.ਐਸ.ਸੀ,ਬੀ.ਸੀ.ਏ, ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਅਤੇ ਟੂਰਿਜ਼ਮ ਸਟਡੀਜ਼ ਆਦਿ ਵਿੱਚ ਦਾਖਲੇ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਗਨੂ ਵੱਲੋਂ ਵਰਕਿੰਗ ਵਿਦਿਆਰਥੀਆਂ, ਨੌਕਰੀਪੇਸ਼ਾ ਵਿਅਕਤੀਆਂ ਅਤੇ ਘਰੇਲੂ ਮਹਿਲਾਵਾਂ ਲਈ ਘੱਟ ਖਰਚੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਕੋਆਰਡੀਨੇਟਰ ਡਾ. ਵੀਰਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਸਟਰ ਡਿਗਰੀ ਕੋਰਸਾਂ ਜਿਵੇਂ ਐੱਮ.ਏ,ਐੱਮ.ਕਾਮ, ਐੱਮ.ਐਸ.ਸੀ,ਐਮ.ਸੀ.ਏ. ਅਤੇ ਐੱਮ.ਐਸ.ਡਬਲਯੂ. ਵਿੱਚ ਵੀ ਦਾਖਲੇ ਜਾਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਦੀ ਪ੍ਰਕਿਰਿਆ ਧਿਆਨ ਨਾਲ ਪੂਰੀ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣ। ਉਨ੍ਹਾਂ ਅੱਗੇ ਦੱਸਿਆ ਕਿ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਸਰਕਾਰੀ ਵੈੱਬਸਾਈਟ ’ਤੇ ਉਪਲਬਧ ਹੈ,ਵਧੇਰੇ ਜਾਣਕਾਰੀ ਅਤੇ ਦਾਖਲੇ ਸਬੰਧੀ ਮਦਦ ਲਈ ਵਿਦਿਆਰਥੀ ਸੰਤ ਕਬੀਰ ਕਾਲਜ ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ।