ਸੇਂਟ ਰਾਊ ਦਾਸ ’ਚ ਮਨਾਇਆ ਮਜ਼ਦੂਰ ਦਿਵਸ
ਸੇਂਟ ਰਾਊ ਦਾਸ ਗੁਰੂਕੁਲ ਵਿਚ ਮਨਾਇਆ ਗਿਆ ਮਜ਼ਦੂਰ ਦਿਵਸ
Publish Date: Thu, 30 Apr 2026 04:18 PM (IST)
Updated Date: Thu, 30 Apr 2026 04:22 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਸੇਂਟ ਰਾਊ ਦਾਸ ਗੁਰੂਕੁਲ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ। ਸਕੂਲ ਵਿਚ ਮਜ਼ਦੂਰ ਦਿਵਸ ਮਨਾਉਣਾ ਮਜ਼ਦੂਰਾਂ ਪ੍ਰਤੀ ਸ਼ੁਕਰਗੁਜ਼ਾਰੀ, ਸਤਿਕਾਰ ਅਤੇ ਕਦਰਦਾਨੀ ’ਤੇ ਕੇਂਦ੍ਰਿਤ ਹੁੰਦਾ ਹੈ। ਬੱਚੇ ਮਜ਼ਦੂਰ ਦਿਵਸ ਦੀਆਂ ਸਰਗਰਮੀਆਂ ਰਾਹੀਂ ਟੀਮ ਵਰਕ, ਸਖ਼ਤ ਮਿਹਨਤ ਅਤੇ ਭਾਈਚਾਰੇ ਬਾਰੇ ਕੀਮਤੀ ਸਬਕ ਸਿੱਖਦੇ ਹਨ। ਬੱਚਿਆਂ ਨੇ ਮਜ਼ਦੂਰ ਦਿਵਸ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਜ਼ਦੂਰਾਂ ਪ੍ਰਤੀ ਕਦਰਦਾਨੀ ਦਿਖਾਉਣ ਲਈ ਪੋਸਟਰ ਬਣਾਏ ਅਤੇ ਹੈਲਪਰ, ਡਰਾਈਵਰ ਵੀਰ ਤੇ ਗਾਰਡਾਂ ਲਈ ਹੱਥ ਨਾਲ ਬਣੇ ਧੰਨਵਾਦ ਕਾਰਡ ਬਣਾਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਉਚੇਚੇ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਮਜ਼ਦੂਰ ਦਿਵਸ ਦੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਹੈਲਪਰ, ਡਰਾਈਵਰ ਵੀਰ ’ਤੇ ਗਾਰਡਾਂ ਨੂੰ ਤੋਹਫੇ ਦਿੱਤੇ। ਸਾਰੇ ਸਟਾਫ ਮੈਂਬਰ ਨੇ ਮਿਲ ਕੇ ਇਨ੍ਹਾਂ ਸਭ ਲਈ ਖੇਡਾਂ ਕਰਵਾਈਆਂ, ਜਿਸ ਦਾ ਸਭ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਸਭ ਨੇ ਮਿਲ ਕੇ ਪ੍ਰਿੰਸੀਪਲ ਪ੍ਰਸੰਨਤਾ ਰਾਣੀ ਅਤੇ ਸਮੂਹ ਸਟਾਫ ਮੈਂਬਰ ਦਾ ਦਿਲੋਂ ਧੰਨਵਾਦ ਕੀਤਾ।