ਸਕੂਲ ਰੋਡੇ ਜੱਲੇ ਵਾਲਾ ਦਾ ਕੱਬ-ਬੁਲਬੁਲ ਕੈਂਪ ਸਮਾਪਤ
ਯਾਦਗਾਰੀ ਢੰਗ ਨਾਲ ਸਮਾਪਤ ਹੋਇਆ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇ ਵਾਲਾ ਦਾ ਕੱਬ-ਬੁਲਬੁਲ ਕੈਂਪ
Publish Date: Fri, 24 Apr 2026 04:31 PM (IST)
Updated Date: Fri, 24 Apr 2026 04:34 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਬਲਾਕ ਮੱਲਾਂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇ ਵਾਲਾ ਵਿਖੇ ਲਗਾਇਆ ਗਿਆ ਤੀਸਰੇ ਚਰਨ ਦਾ ਕੱਬ-ਬੁਲਬੁਲ ਕੈਂਪ ਸਮਾਪਤ ਹੋ ਗਿਆ। ਪ੍ਰਬੰਧਕੀ ਇੰਚਾਰਜ਼ ਸੈਂਟਰ ਮੁੱਖੀ ਹਰਜੀਤ ਸਿੰਘ ਨੇ ਦੱਸਿਆ ਕਿ ਕੈਂਪ ’ਚ ਕੁੱਲ 87 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਡੀਟੀਸੀ ਫਿਰੋਜ਼ਪੁਰ ਜਸਵਿੰਦਰ ਪਾਲ ਸਿੰਘ ਤੇ ਤਹਿਸੀਲ ਜ਼ੀਰਾ ਇੰਚਾਰਜ਼ ਰਸ਼ਪਾਲ ਸਿੰਘ ਕੱਬ ਮਾਸਟਰ ਵੱਲੋਂ ਬੱਚਿਆਂ ਨੂੰ ਸਕਾਊਟਿੰਗ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਮੌਕੇ ‘ਤੇ ਬੱਚਿਆਂ ਵੱਲੋਂ ਬੂਟੇ ਲਗਾ ਕੇ ਹਰਿਆਵਲੀ ਦਾ ਸੰਦੇਸ਼ ਦਿੱਤਾ ਗਿਆ। ਨਾਲ ਹੀ ਇਹ ਵੀ ਅਪੀਲ ਕੀਤੀ ਗਈ ਕਿ ਫ਼ਸਲਾਂ ’ਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਪ੍ਰਕ੍ਰਿਤੀ ਦੀ ਸੰਭਾਲ ਕੀਤੀ ਜਾਵੇ। ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਹੋਰ ਰੰਗਾਰੰਗ ਪ੍ਰਸਤੁਤੀਆਂ ਨਾਲ ਹਾਜ਼ਰੀਨਾਂ ਦਾ ਮਨ ਮੋਹ ਲਿਆ। ਇਸ ਮੌਕੇ ਬੀਪੀਈਓ ਹਰਜੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਅਤੇ ਸਰਪੰਚ ਦਲਜੀਤ ਸਿੰਘ ਸਮੇਤ ਕਈ ਸਕੂਲਾਂ ਦੇ ਹੈੱਡ ਟੀਚਰ ਅਤੇ ਇੰਚਾਰਜ਼ ਵੀ ਹਾਜ਼ਰ ਰਹੇ। ਉਨ੍ਹਾਂ ਵਿਚ ਗੁਰਦੀਪ ਸਿੰਘ, ਸੁਖਮੰਦਰ ਸਿੰਘ, ਅਨਾਮਿਕਾ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ ਅਤੇ ਕਰਮਜੀਤ ਸਿੰਘ ਸ਼ਾਮਲ ਸਨ।