ਕਬੱਡੀ ਦਾ ਮਹਾਕੁੰਭ ਅੱਜ, ਪੰਜਾਬ ਦੀਆਂ ਅੱਠ ਅਕੈਡਮੀ ਲੈਣਗੀਆਂ ਹਿੱਸਾ
ਅੱਜ ਕਬੱਡੀ ਦਾ ਮਹਾਂਕੁੰਭ, ਪੰਜਾਬ ਦੀਆਂ ਅੱਠ ਅਕੈਡਮੀ ਲੈਣ ਗਿਆ ਹਿਸਾ
Publish Date: Sat, 21 Feb 2026 05:19 PM (IST)
Updated Date: Sat, 21 Feb 2026 05:21 PM (IST)
ਬੰਪਲ ਭਠੇਜਾ. ਪੰਜਾਬੀ ਜਾਗਰਣ,ਜਲਾਲਾਬਾਦ:ਜਲਾਲਾਬਾਦ ਦੇ ਮਲਟੀਪਰਪਜ਼ ਖੇਡ ਸਟੇਡੀਅਮ 22 ਫਰਵਰੀ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਰੋਮਾਂਚ ਦਾ ਗਵਾਹ ਬਣੇਗਾ। ਯੂਥ ਕਬੱਡੀ ਕਲੱਬ ਕੈਨੇਡਾ ਵੱਲੋਂ ਕਰਵਾਇਆ ਜਾ ਰਿਹਾ ਇਹ ਮੈਗਾ ਟੂਰਨਾਮੈਂਟ ਸਵਰਗੀ ਅਜੀਤ ਸਿੰਘ ਚਿੱਟੀ ਕੋਚ ਅਤੇ ਅਮਰਜੀਤ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਹੈ। ਇਸ ਪ੍ਰਤੀਯੋਗਤਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਸਿਰਫ਼ ਪੁਰਸ਼ ਵਰਗ ਦੀਆਂ ਅੱਠ ਨਾਮੀ ਅਕੈਡਮੀਆਂ ਆਪਣਾ ਦਮ ਦਿਖਾਉਣਗੀਆਂ, ਸਗੋਂ ਪੰਜਾਬ ਅਤੇ ਹਰਿਆਣਾ ਦੀਆਂ ਧੀਆਂ ਵਿਚਕਾਰ ਵੀ ਕਬੱਡੀ ਦੇ ਵਿਸ਼ੇਸ਼ ਮੁਕਾਬਲੇ ਵੇਖਣ ਨੂੰ ਮਿਲਣਗੇ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਇਸ ਕੱਪ ਵਿੱਚ ਜੇਤੂ ਟੀਮ ਨੂੰ 2 ਲੱਖ ਅਤੇ ਉਪ-ਜੇਤੂ ਨੂੰ 1.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪ੍ਰਬੰਧਕ ਹਰਵਿੰਦਰ ਸਿੰਘ ਲੱਡੂ ਅਤੇ ਉਨ੍ਹਾਂ ਦੀ ਟੀਮ ਨੇ ਦਰਸ਼ਕਾਂ ਲਈ ਵੀ ਵਿਸ਼ੇਸ਼ ਖਿੱਚ ਰੱਖੀ ਹੈ, ਜਿਸ ਵਿੱਚ ਲੱਕੀ ਡਰਾਅ ਰਾਹੀਂ ਐਲ.ਈ.ਡੀ. ਟੀਵੀ ਅਤੇ ਸਾਈਕਲ ਵਰਗੇ ਇਨਾਮ ਵੰਡੇ ਜਾਣਗੇ। ਜਲਾਲਾਬਾਦ ਨੂੰ ਕਬੱਡੀ ਦੇ ਗੜ੍ਹ ਵਜੋਂ ਵਿਕਸਤ ਕਰਨ ਦੀ ਇਸ ਮੁਹਿੰਮ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।