ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਤਕਨੀਕੀ ਵਰਕਸ਼ਾਪ ਸਮਾਪਤ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਇੰਜ. ਅਤੇ ਇਲੈਕਟ੍ਰੀਕਲ ਇੰਜ. ਵਲੋਂ ਸੰਯੁਕਤ ਤਕਨੀਕੀ ਵਰਕਸ਼ਾਪ ਸੰਪੰਨ
Publish Date: Fri, 17 Apr 2026 05:00 PM (IST)
Updated Date: Fri, 17 Apr 2026 05:03 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ‘ਸਰਕਟ ਡਿਜ਼ਾਈਨ, ਸਿਮੂਲੇਸ਼ਨ ਅਤੇ ਟੈਸਟਿੰਗ ਯੂਜ਼ਿੰਗ ਫ੍ਰੀ ਸਿਮੂਲੇਸ਼ਨ ਸਾਫਟਵੇਅਰ’ ਵਿਸ਼ੇ ’ਤੇ ਇਕ ਰੋਜ਼ਾ ਇੰਟਰਐਕਟਿਵ ਲਰਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕੋ-ਕੋਆਰਡੀਨੇਟਰ ਨਵਦੀਪ ਕੌਰ ਝੱਜ ਸਹਾਇਕ ਪ੍ਰੋਫੈਸਰ ਵੱਲੋਂ ਕੀਤੀ ਗਈ। ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਡਾ. ਵਿਕਰਮ ਮੁਤਨੇਜਾ ਵਿਭਾਗ ਮੁਖੀ ਨੇ ਮੁੱਖ ਬੁਲਾਰੇ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਉਨ੍ਹਾਂ ਨੇ ਡਾ. ਧਾਲੀਵਾਲ ਦਾ ਕੈਂਪਸ ਪਹੁੰਚਣ ਅਤੇ ਵਿਦਿਆਰਥੀਆਂ ਤੇ ਫੈਕਲਟੀ ਨਾਲ ਆਪਣਾ ਵਿਸ਼ਾਲ ਤਜ਼ਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਰਜਿਸਟਰਾਰ ਡਾ. ਰਾਜੀਵ ਅਰੋੜਾ ਅਤੇ ਵਿਭਾਗੀ ਮੁਖੀ ਡਾ. ਵਿਕਰਮ ਮੁਤਨੇਜਾ ਵਿਦਿਆਰਥੀਆਂ ਦੇ ਰੂਬਰੂ ਹੋਏ। ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਸਰਕਟ ਡਿਜ਼ਾਈਨ ਦੇ ਬੁਨਿਆਦੀ ਸਿਧਾਂਤ, ਮੁਫਤ ਸਿਮੂਲੇਸ਼ਨ ਸਾਫਟਵੇਅਰਾਂ ਦੀ ਜਾਣਕਾਰੀ, ਟੈਸਟਿੰਗ ਅਤੇ ਡੀਬਗਿੰਗ ਤਕਨੀਕਾਂ ਅਤੇ ਅਸਲ-ਦੁਨੀਆ ਵਿੱਚ ਇਨ੍ਹਾਂ ਦੀ ਵਰਤੋਂ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਵਰਕਸ਼ਾਪ ਦੇ ਅੰਤ ਵਿਚ ਡਾ. ਬਲਵਿੰਦਰ ਸਿੰਘ ਧਾਲੀਵਾਲ ਨੂੰ ਯੂਨੀਵਰਸਿਟੀ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਡਾ. ਰਾਜੀਵ ਅਰੋੜਾ, ਕਨਵੀਨਰ ਡਾ. ਵਿਕਰਮ ਮੁਤਨੇਜਾ, ਕੋਆਰਡੀਨੇਟਰ ਡਾ. ਜਸਵਿੰਦਰ ਕੌਰ, ਕੋ-ਕੋਆਰਡੀਨੇਟਰ ਨਵਦੀਪ ਕੌਰ ਝੱਜ, ਮਨਿੰਦਰ ਕੌਰ ਅਤੇ ਡਾ. ਰਜਨੀ, ਨਵਨੀਤ ਕੌਰ, ਇੰਦਰਜੀਤ ਸਿੰਘ ਗਿੱਲ, ਚਕਸ਼ੂ ਗੋਇਲ, ਰਵੀ ਕਾਂਤ ਗਰੋਵਰ ਵੀ ਹਾਜ਼ਰ ਰਹੇ।