ਜਗੀਰ ਸਿੰਘ ਮੱਲ੍ਹੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ
ਜਗੀਰ ਸਿੰਘ ਮੱਲ੍ਹੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ
Publish Date: Mon, 16 Mar 2026 04:04 PM (IST)
Updated Date: Mon, 16 Mar 2026 04:10 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਕੈਮਿਸਟ ਐਸੋਸੀਏਸ਼ਨ ਮਖੂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਮਖੂ ਦੇ ਸਮੂਹ ਕੈਮਿਸਟਾਂ ਵੱਲੋਂ ਭਾਗ ਲਿਆ ਗਿਆ। ਮੀਟਿੰਗ ਦੌਰਾਨ ਕੈਮਿਸਟਾਂ ਵੱਲੋਂ ਕੁਝ ਅਹਿਮ ਮਸਲੇ ’ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕੈਮਿਸਟ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਦੀ ਚੋਣ ਕਰਨ ਦਾ ਫੈਸਲਾ ਕੀਤਾ ਗਿਆ। ਕੈਮਿਸਟ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਦੀ ਚੋਣ ਦੌਰਾਨ ਸਮੂਹ ਕੈਮਿਸਟਾਂ ਵੱਲੋਂ ਜਗੀਰ ਸਿੰਘ ਮੱਲ੍ਹੀ ਨੂੰ ਸਰਬ ਸੰਮਤੀ ਨਾਲ ਕੈਮਿਸਟ ਐਸੋਸੀਏਸ਼ਨ ਮਖੂ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਦੀ ਚੋਣ ਤੋਂ ਬਾਅਦ ਸਰਪ੍ਰਸਤ ਸੰਜੀਵ ਟੰਡਨ, ਜਨਰਲ ਸਕੱਤਰ ਰਾਜੀਵ ਆਹੂਜਾ ਅਤੇ ਖਜ਼ਾਨਚੀ ਸੰਦੀਪ ਖੁਰਾਣਾ ਚੁਣੇ ਗਏ। ਕੈਮਿਸਟ ਐਸੋਸੀਏਸ਼ਨ ਮਖੂ ਦੇ ਨਵਨਿਯੁਕਤ ਪ੍ਰਧਾਨ ਜਗੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਮਖੂ ਦੇ ਸਮੂਹ ਕੈਮਿਸਟਾਂ ਵੱਲੋਂ ਜੋ ਅਹੁਦੇਦਾਰੀ ਦਿੱਤੀ ਗਈ ਹੈ। ਉਹ ਆਪਣੀ ਅਹੁਦੇਦਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕੈਮਿਸਟ ਐਸੋਸੀਏਸ਼ਨ ਮਖੂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਇਸ ਮੌਕੇ ਡਾ. ਗੋਵਰਧਨ ਸ਼ਰਮਾ, ਹਰਪ੍ਰੀਤ ਸਿੰਘ ਗੋਰਾ, ਵਿਪਨ ਖੁਰਾਣਾ, ਰਣਜੀਤ ਕੁਮਾਰ, ਹਰਜੀਤ ਸਿੰਘ, ਅੰਗਰੇਜ਼ ਸਿੰਘ, ਗੁਲਸ਼ਨ ਗਰੋਵਰ, ਇੰਦਰ ਗਰੋਵਰ, ਗੋਰਾ ਮੋਂਗਾ, ਸੰਦੀਪ ਖੁਰਾਣਾ, ਪਵਨ ਗਾਂਧੀ, ਸਾਹਿਲ ਖੁਰਾਣਾ, ਹਰਸ਼ ਕਾਲੜਾ, ਸੌਰਵ ਆਹੂਜਾ, ਨਰਿੰਦਰ ਸਿੰਘ ਗਾਂਧੀ, ਤਰਸੇਮ ਸਿੰਘ ਆਦਿ ਹਾਜ਼ਰ ਸਨ।