ਕਾਕਾ ਬਰਾੜ ਨੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨਾਲ ਕੀਤਾ ਚੋਣ ਪ੍ਰਚਾਰ
ਸਟਾਫ ਰਿਪੋਰਟਰ, ਫਾਜ਼ਿਲਕਾ : ਆਮ ਆਦਮੀ ਪਾਰਟੀ ਨੇ ਜਿੱਥੇ ਿਫ਼ਰੋਜ਼ਪੁਰ ਲੋਕਸਭਾ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ
Publish Date: Mon, 06 May 2024 03:00 AM (IST)
Updated Date: Mon, 06 May 2024 03:00 AM (IST)

ਸਟਾਫ ਰਿਪੋਰਟਰ, ਫਾਜ਼ਿਲਕਾ : ਆਮ ਆਦਮੀ ਪਾਰਟੀ ਨੇ ਜਿੱਥੇ ਿਫ਼ਰੋਜ਼ਪੁਰ ਲੋਕਸਭਾ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨਾਲ ਫਾਜ਼ਿਲਕਾ ਹਲਕੇ ਦੇ ਪਿੰਡਾਂ 'ਚ ਜਨ ਸੰਪਰਕ ਮੁਹਿੰਮ ਚਲਾਈ। ਇਸ ਦੌਰਾਨ ਉਨਾਂ੍ਹ ਵੱਖ-ਵੱਖ ਥਾਵਾਂ 'ਤੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਘਰ-ਘਰ ਜਾ ਕੇ ਵੋਟਾਂ ਵੀ ਮੰਗੀਆਂ। 'ਆਪ' ਉਮੀਦਵਾਰ ਕਾਕਾ ਬਰਾੜ ਨੇ ਵਿਧਾਇਕ ਸਵਨਾ ਨਾਲ ਪਿੰਡ ਬਕੇਨਵਾਲਾ, ਪਿੰਡ ਖਿਓਵਾਲੀ ਢਾਬ, ਸ਼ਤੀਰਵਾਲਾ, ਨਵਾਂ ਸਿਵਾਣਾ, ਸਾਬੂਆਣਾ, ਕਬੂਲਸ਼ਾਹ ਖੁੱਬਣ, ਖੂਈਖੇੜਾ, ਬਨਵਾਲਾ ਹਨਵੰਤਾ, ਚੂਵਾੜੀਆਂ ਵਾਲੀ, ਜੌੜਕੀ ਕੰਕਰਵਾਲੀ 'ਚ ਚੋਣ ਪ੍ਰਚਾਰ ਸ਼ੁਰੂ ਕੀਤਾ। ਵਿਧਾਇਕ ਸਵਾਣਾ ਨੇ ਕਿਹਾ ਕਿ ਇਹ ਸਾਡੇ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਕਾਕਾ ਬਰਾੜ ਵਰਗਾ ਉਮੀਦਵਾਰ ਮਿਲਿਆ ਹੈ ਜੋ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ। ਜਿਥੇ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਉਨਾਂ੍ਹ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜਿਆ ਹੈ, ਉਥੇ ਹੀ ਹੁਣ ਿਫ਼ਰੋਜ਼ਪੁਰ ਲੋਕਸਭਾ ਹਲਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਵਾਜ਼ ਬੁਲੰਦ ਕਰਕੇ ਉਨਾਂ੍ਹ ਨੂੰ ਦੇਸ਼ ਦੀ ਸੰਸਦ 'ਚ ਪਹੁੰਚਾਉਣ ਤਾਂ ਜੋ ਇਸ ਸਰਹੱਦੀ ਸੂਬੇ ਜੋ ਕਿ ਸ. ਪਿਛਲੇ ਕਈ ਦਹਾਕਿਆਂ ਤੋਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਦੇਖੀ ਕਰਕੇ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਠੋਸ ਰੂਪ ਵਿੱਚ ਬੁਲੰਦ ਕੀਤਾ ਜਾ ਸਕਦਾ ਹੈ। ਇਸ ਮੌਕੇ ਪਾਰਟੀ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ।