ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ 10 ਸਾਲਾ ਗੁੰਮਸ਼ੁਦਾ ਲੜਕੀ ਬਾਰੇ ਦਿੱਤੀ ਸੂਚਨਾ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵਲੋਂ ਤਕਰੀਬਨ 10 ਸਾਲਾਂ ਗੁੰਮਸ਼ੁਦਾ ਲੜਕੀ ਬਾਰੇ ਦਿੱਤੀ ਗਈ ਸੂਚਨਾ
Publish Date: Mon, 16 Mar 2026 04:30 PM (IST)
Updated Date: Mon, 16 Mar 2026 04:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਾਨਯੋਗ ਸੁਮੀਤ ਮਲਹੋਤਰਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵਲੋਂ ਸਖੀ ਵਨ ਸਟੋਪ ਸੈਂਟਰ, ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਸਖੀ ਵਨ ਸਟੋਪ ਸੈਂਟਰ ਦੀ ਇੰਚਾਰਜ਼ ਵੱਲੋਂ ਤਕਰੀਬਨ 10 ਸਾਲਾਂ ਲੜਕੀ ਨਾਲ ਮੁਲਾਕਾਤ ਕਰਵਾਈ ਜੋ ਕਿ ਗੁੰਮਸ਼ੁਦਾ ਹੈ ਤੇ ਆਪਣੇ ਪਰਿਵਾਰ ਤੋਂ ਵਿੱਛੜ ਕੇ ਫ਼ਿਰੋਜ਼ਪੁਰ ਆ ਗਈ। ਜਾਣਕਾਰੀ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਲੜਕੀ ਲੁਧਿਆਣਾ ਤੋਂ ਫ਼ਿਰੋਜ਼ਪੁਰ ਆ ਰਹੀ ਰੇਲਗੱਡੀ ਵਿਚ ਤਲਵੰਡੀ ਦੇ ਵਸਨੀਕ ਪਰਿਵਾਰ ਨੂੰ ਮਿਲੀ ਅਤੇ ਦੱਸਿਆ ਕਿ ਉਹ ਗਲਤੀ ਨਾਲ ਰੇਲਗੱਡੀ ਵਿਚ ਚੜ੍ਹ ਗਈ ਹੈ। ਲੜਕੀ ਦੇ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤਾਂ ਤਲਵੰਡੀ ਦਾ ਪਰਿਵਾਰ, ਗੁੰਮਸ਼ੁਦਾ ਲੜਕੀ ਨੂੰ ਆਪਣੇ ਨਾਲ ਘਰ ਲੈ ਆਏ ਅਤੇ ਅਗਲੇ ਦਿਨ ਚਾਈਲਡ ਵੈਲਫੇਅਰ ਕਮੇਟੀ ਫ਼ਿਰੋਜ਼ਪੁਰ ਪਾਸ ਛੱਡ ਆਇਆ। ਲੜਕੀ ਦੇ ਦੱਸਣ ਮੁਤਾਬਿਕ ਉਸਦਾ ਨਾਮ ਮੋਨਿਕਾ, ਪਿਤਾ ਦਾ ਨਾਮ ਕੁਲਦੀਪ ਮੰਦਨ, ਮਾਤਾ ਦਾ ਨਾਮ ਅਨੀਤਾ ਦੇਵੀ ਹੈ ਅਤੇ ਉਹ ਫਾਜੀਆਬਾਦ ਰਾਜ ਉੱਤਰ ਪ੍ਰਦੇਸ਼ ਜਾਂ ਬਿਹਾਰ ਦੀ ਰਹਿਣ ਵਾਲੀ ਹੋ ਸਕਦੀ ਹੈ। ਇਸ ਲਈ ਸਭ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਸੋਸ਼ਲ ਮੀਡਿਆ ਤੇ ਸ਼ੇਅਰ ਕਰਨ ਤਾਂ ਜੋ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਿਲ ਸਕੇ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੇ ਦਫਤਰੀ ਨੰਬਰ 01632—235034 ਅਤੇ ਟੋਲ ਫਰੀ ਨੰਬਰ 15100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।