ਸੈਨਾ ਨੇ ਪ੍ਰਚਾਰ ਵੈਨ ਰਾਹੀ ਵਿੱਢੀ ਭਰਤੀ ਜਾਗਰੂਕਤਾ ਮੁਹਿੰਮ
ਭਾਰਤੀ ਸੈਨਾ ਵੱਲੋਂ ਪ੍ਰਚਾਰ ਵੈਨ ਰਾਹੀ ਭਰਤੀ ਜਾਗਰੂਕਤਾ ਅਭਿਆਨ ਚਲਾਇਆ
Publish Date: Sat, 28 Mar 2026 05:24 PM (IST)
Updated Date: Sat, 28 Mar 2026 05:26 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਭਾਰਤੀ ਸੈਨਾ ਨੇ ਇੱਕ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਤਹਿਤ ਇੱਕ ਪ੍ਰਚਾਰ ਗੱਡੀ ਚੱਲ ਕੇ ਫਾਜ਼ਿਲਕਾ ਵਿਖੇ ਪਹੁੰਚੀ।ਇਸ ਮੌਕੇ ‘ਤੇ ਸਰਕਾਰੀ ਐਮਆਰ ਕਾਲਜ ਫਾਜ਼ਿਲਕਾ ਅਤੇ ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਵਿਦਿਆਰਥੀਆਂ ਲਈ ਲੈਕਚਰ ਆਯੋਜਿਤ ਕੀਤੇ ਗਏ। ਇਸ ਦੌਰਾਨ ਭਾਰਤੀ ਫੌਜ ਭਰਤੀ ਦਫ਼ਤਰ ਫਿਰੋਜ਼ਪੁਰ ਤੋਂ ਆਏ ਹਵਲਦਾਰ ਅਰੁਣ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਰਤੀ ਪ੍ਰਕਿਰਿਆ, ਯੋਗਤਾ ਤੇ ਅਗਨੀਵੀਰ ਯੋਜਨਾ ਦੇ ਫਾਇਦੇ ਵੀ ਸਮਝਾਏ। ਇਸ ਦੌਰਾਨ ਪ੍ਰਚਾਰ ਗੱਡੀ ਦੇ ਵੀਡੀਓ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੈਨਾ ਵਿੱਚ ਅਫਸਰ ਬਣਨ ਦੇ ਮੌਕਿਆਂ, ਜੂਨੀਅਰ ਕਮਿਸ਼ਨਡ ਅਫਸਰ ਅਤੇ ਹੋਰ ਅਸਾਮੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਹ ਪ੍ਰੋਗਰਾਮ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੈਨਾ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਰਾਜ ਸਿੰਘ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਭਰਤੀ ਪ੍ਰਕਿਰਿਆ ਯੋਗਤਾ ਮਾਪਦੰਡ ਚੋਣ ਪ੍ਰਕਿਰਿਆ ਤਿਆਰੀ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਗਨਿਵੀਰ ਭਰਤੀ ਸੰਬੰਧੀ ਲੈਕਚਰ ਸਰਕਾਰੀ ਐਮ.ਆਰ. ਕਾਲਜ ਅਤੇ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਦੇ ਸਾਂਝੇ ਤਾਲਮੇਲ ਨਾਲ ਕਰਵਾਇਆ ਗਿਆ। ਇਸ ਮੌਕੇ ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ, ਸਰਕਾਰੀ ਐਮਆਰ ਕਾਲਜ ਦੇ ਪ੍ਰਿੰਸੀਪਲ ਗੁਰਮਿੰਦਰ ਕੌਰ ਅਤੇ ਆਈਟੀਆਈ ਤੋਂ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਅਤੇ ਮੈੈਡਮ ਮਮਤਾ ਗਰੋਵਰ ਸਰਕਾਰੀ ਐਮਆਰ ਕਾਲਜ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।