ਨਸ਼ੇ ਦੇ ਮੁੱਦੇ ਦੇ ’ਤੇ ਲੜਾਂਗੇ ਨਗਰ ਕੌਂਸਲ ਚੋਣਾਂ : ਘਾਂਗਾ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਵੱਲੋਂ ਕੀਤੀ ਗਈ ਅਹਿਮ ਪ੍ਰੈੱਸ ਕਾਨਫਰੰਸ
Publish Date: Tue, 12 May 2026 04:28 PM (IST)
Updated Date: Tue, 12 May 2026 04:30 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਬੀਤੀ ਦੇਰ ਸ਼ਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦੇ ਸਬੰਧ ਦੇ ਵਿੱਚ ਜਲਾਲਾਬਾਦ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਵੱਲੋਂ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਘਾਂਗਾ ਨੇ ਦੱਸਿਆ ਕਿ ਉਹ ਜਲਾਲਾਬਾਦ ਦੇ ਨਗਰ ਕੌਂਸਲ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਨਾਲ ਉਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਾਰਡ ਵਿੱਚ ਆਜ਼ਾਦ ਉਮੀਦਵਾਰ ਚੋਣਾਂ ਲੜਣਗੇ ਪਾਰਟੀ ਉਹਨਾਂ ਕੈਂਡੀਡੇਟਾਂ ਦੀ ਗਰਾਊਂਡ ਲੈਵਲ ਤੇ ਸਪੋਰਟ ਵੀ ਕਰੇਗੀ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਐਲਾਨ ਕੀਤਾ ਹੈ ਕਿ ਉਹ ਇਹ ਚੋਣਾਂ ਨਸ਼ੇ ਦੇ ਮੁੱਦੇ ਦੇ ਉੱਤੇ ਲੜਨਗੇ। ਅੰਤ ਵਿੱਚ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਂਗਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਵਾਰ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦਾ ਸਾਥ ਜਰੂਰ ਦੇਣ ਕਿਉਂਕਿ ਨਸ਼ੇ ਦੀ ਸਰਿੰਜ ਇਹ ਨਹੀਂ ਦੇਖਦੀ ਕਿ ਉਹ ਕਿਹੜੀ ਕੌਮ ਦਾ ਨੌਜਵਾਨ ਹੈ। ਆਓ ਸਾਡਾ ਸਾਥ ਦਿਓ ਸ਼ਹਿਰ ਨੂੰ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ।