ਇਗਨੂੰ ਵੱਲੋਂ ਜੂਨ ਟਰਮ ਐਂਡ ਪ੍ਰੀਖਿਆਵਾਂ ਲਈ ਹਾਲ ਟਿਕਟ ਜਾਰੀ
ਇਗਨੂੰ ਵੱਲੋਂ ਜੂਨ ਟਰਮ ਐਂਡ ਪ੍ਰੀਖਿਆਵਾਂ ਲਈ ਹਾਲ ਟਿਕਟ ਜਾਰੀ
Publish Date: Wed, 20 May 2026 04:47 PM (IST)
Updated Date: Wed, 20 May 2026 04:49 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਜ਼ੀਰਾ ਵੱਲੋਂ ਜੂਨ 2026 ਟਰਮ ਐਂਡ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਲਈ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰੀਖਿਆਵਾਂ ਲਈ ਹਾਲ ਟਿਕਟ ਆਨਲਾਈਨ ਪੋਰਟਲ ’ਤੇ ਅੱਪਲੋਡ ਕਰ ਦਿੱਤੇ ਗਏ ਹਨ। ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਜੂਨ ਟਰਮ ਐਂਡ ਪ੍ਰੀਖਿਆਵਾਂ 1 ਜੂਨ 2026 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਆਪਣੇ ਇਨਰੋਲਮੈਂਟ ਨੰਬਰ ਦੀ ਮਦਦ ਨਾਲ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ’ਤੇ ਲਾਗਇਨ ਕਰਕੇ ਹਾਲ ਟਿਕਟ ਤੁਰੰਤ ਡਾਊਨਲੋਡ ਕਰਨ ਅਤੇ ਪ੍ਰੀਖਿਆ ਕੇਂਦਰ, ਮਿਤੀ ਅਤੇ ਸਮੇਂ ਦੀ ਪੂਰੀ ਜਾਂਚ ਕਰ ਲੈਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪ੍ਰੀਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ‘ਤੇ ਪਹੁੰਚਣ ਲਈ ਵੀ ਪ੍ਰੇਰਿਤ ਕੀਤਾ ਗਿਆ। ਹੋਰ ਜਾਣਕਾਰੀ ਲਈ ਵਿਦਿਆਰਥੀ ਆਪਣੇ ਸਟੱਡੀ ਸੈਂਟਰ ਜਾਂ ਲਰਨਿੰਗ ਸਪੋਰਟ ਸੈਂਟਰ,ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ।