ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਨੇ ਕੀਤੀ ਸੂਬਾ ਪੱਧਰੀ ਰੈਲੀ
...ਅਗਰ ਆੜ੍ਹਤੀਆਂ ਦੇ ਮਸਲੇ ਹੱਲ ਨਾ ਹੋਏ ਤਾਂ ਸੂਬੇ ਭਰ ਦੇ ਆੜ੍ਹਤੀਆਂ 1 ਅਪ੍ਰੈਲ ਤੋਂ ਹੜਤਾਲ ਕਰਨਗੇ : ਵਿਜੇ ਕਾਲੜਾ
Publish Date: Mon, 16 Mar 2026 05:11 PM (IST)
Updated Date: Mon, 16 Mar 2026 05:13 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿੱਚ ਦਾਣਾ ਮੰਡੀ ਮਖੂ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ। ਇਸ ਮੌਕੇ ਪ੍ਰਧਾਨ ਕਾਲੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਆੜ੍ਹਤੀਆਂ ਦਾ ਕਮਿਸ਼ਨ ਫਰੀਜ ਕਰਕੇ 46 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ ਜਦ ਕਿ ਹਰਿਆਣਾ ਵਿਚ ਝੋਨਾ 2024 ਅਤੇ ਕਣਕ 2025 ਦੌਰਾਨ 55 ਰੁਪਏ ਪ੍ਰਤੀ ਕੁਇੰਟਲ ਆੜ੍ਹਤ ਦਿੱਤੀ ਗਈ। ਪੰਜਾਬ ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਏ ਪੀ ਐਮ ਸੀ ਐਕਟ ਤਹਿਤ 2.5 ਪ੍ਰਤੀਸ਼ਤ ਆੜਤ ਦਿੱਤੀ ਜਾਵੇਗੀ। ਪਰ ਦੋ ਸੀਜ਼ਨ ਲੰਘ ਜਾਣ ਦੇ ਬਾਵਜੂਦ ਵੀ ਆੜ੍ਹਤੀਆਂ ਦੇ ਕਮਿਸ਼ਨ ਵਿਚ ਵਾਧਾ ਨਹੀਂ ਕੀਤਾ ਗਿਆ। ਐੱਫਸੀਆਈ ਵੱਲੋਂ ਈ ਪੀ ਐੱਫ ਦਾ ਪੰਜਾਬ ਦੇ ਆੜ੍ਹਤੀਆਂ ਦੀ 55 ਕਰੋੜ ਦੇ ਕਰੀਬ ਰਾਸ਼ੀ ਕੱਟੀ ਹੋਈ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਗੋਦਾਮਾਂ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਅਤੇ ਠੇਕੇਦਾਰਾਂ ਕੋਲ ਟਰੱਕਾਂ ਦਾ ਪ੍ਰਬੰਧ ਨਾ ਹੋਣ ਕਾਰਨ ਕਈ ਕਈ ਦਿਨ ਕਣਕ ਅਤੇ ਝੋਨੇ ਦੀ ਦੀ ਲਿਫਟਿੰਗ ਸਮੇਂ ਸਿਰ ਨਹੀਂ ਹੁੰਦੀ ਜਿਸ ਕਾਰਨ ਫ਼ਸਲ ਮੰਡੀਆਂ ਵਿਚ ਰੁਲਦੀ ਰਹਿੰਦੀ ਹੈ। ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਅਗਰ ਪੰਜਾਬ ਦੇ ਆੜ੍ਹਤੀਆਂ ਦੇ ਮਸਲਿਆਂ ਦਾ ਹੱਲ 15 ਦਿਨਾਂ ਵਿੱਚ ਨਾ ਹੋਇਆ ਤਾਂ ਪੰਜਾਬ ਭਰ ਦੇ ਆੜ੍ਹਤੀਆਂ ਵੱਲੋਂ 1 ਅਪ੍ਰੈਲ ਤੋਂ ਆਪਣੀਆਂ ਆੜ੍ਹਤ ਦੀਆਂ ਦੁਕਾਨਾਂ ਬੰਦ ਰੱਖ ਕੇ ਆੜ੍ਹਤ ਦਾ ਕਾਰੋਬਾਰ ਬੰਦ ਰੱਖਿਆ ਜਾਵੇਗਾ। ਇਸ ਮੌਕੇ ਤਰਨ ਤਾਰਨ ਜ਼ਿਲ੍ਹਾ ਦੇ ਆੜ੍ਹਤੀਆਂ ਵਲੋਂ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਅਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੂੰ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਮਨੀਸ਼ ਬੋਬੀ ਮਾਨਸਾ, ਰੂਪ ਲਾਲ ਵੱਤਾ, ਅੰਮ੍ਰਿਤ ਲਾਲ ਛਾਬੜਾ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ, ਅਮਨਦੀਪ ਸਿੰਘ ਛੀਨਾ ਅੰਮ੍ਰਿਤਸਰ, ਕਸ਼ਮੀਰ ਸਿੰਘ ਪ੍ਰਧਾਨ ਤਰਨ ਤਾਰਨ, ਕੁਲਬੀਰ ਸਿੰਘ ਤਰਨ ਤਾਰਨ, ਦਰਸ਼ਨ ਕੁਮਾਰ ਆਹੂਜਾ ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਮਖੂ, ਸ਼ਿਵ ਆਹੂਜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਮਖੂ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮਖੂ, ਨਰਿੰਦਰ ਮਹਿਤਾ ਸਾਬਕਾ ਐੱਮਸੀ, ਮਹਿੰਦਰ ਸਿੰਘ ਸੰਘੇੜਾ, ਰਜੇਸ਼ ਗਾਂਧੀ ਮਿੰਟਾ, ਪ੍ਰਦੀਪ ਕੱਕੜ, ਰਜੀਵ ਠੁਕਰਾਲ ਲੱਕੀ, ਸੰਜੀਵ ਠੁਕਰਾਲ ਲੱਕੀ, ਸੁਰਿੰਦਰ ਅਹੂਜਾ, ਦਲਜੀਤ ਸਿੰਘ, ਪਰਮਜੀਤ ਸਿੰਘ, ਮਨਮੋਹਨ ਗਰੋਵਰ, ਕੁਲਦੀਪ ਕੱਕੜ, ਅਸ਼ੋਕ ਠੁਕਰਾਲ, ਵਿੱਕੀ ਗਰੋਵਰ, ਗਗਨ ਮੋਂਗਾ, ਬੱਬਲੂ ਗਰੋਵਰ ਆਦਿ ਹਾਜ਼ਰ ਸਨ।