ਸਿਹਤਮੰਦ ਜੀਵਨ ਸ਼ੈਲੀ ਲਈ ‘ਸਾਈਕਲ ਕੈਂਪੇਨ’ ਅੱਜ
ਆਈਡੀਅਲ ਵਿਲੀਜਰਸ ਸਪੋਰਟਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਸਿਹਤਮੰਦ ਜੀਵਨ ਸ਼ੈਲੀ ਲਈ ਅੱਜ ਕਰਵਾਈ ਜਾਵੇਗੀ ‘ਸਾਈਕਲ ਕੈਂਪੇਨ’
Publish Date: Sat, 04 Apr 2026 04:52 PM (IST)
Updated Date: Sat, 04 Apr 2026 04:55 PM (IST)

ਰਵੀ ਮੋਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਆਈਡੀਅਲ ਵਿਲੀਜਰਸ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਗੁਰੂਹਰਸਹਾਏ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਮਿਤੀ ਅੱਜ 5 ਅਪ੍ਰੈਲ 2026 ਐਤਵਾਰ ਨੂੰ ਇਕ ਵਿਸ਼ੇਸ਼ ‘ਸਾਈਕਲ ਕੈਂਪੇਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਪਿੰਕਾ ਵੋਹਰਾ ਐੱਸ.ਡੀ.ਓ. ਰਿਟਾਇਰਡ ਨੇ ਦੱਸਿਆ ਕਿ ਇਹ ਮੁਹਿੰਮ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਰੀਰਕ ਤੰਦਰੁਸਤੀ ਨਾਲ ਜੋੜਨ ਲਈ ਇਕ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਰੈਲੀ ਰੇਲਵੇ ਪਾਰਕ, ਮੰਡੀ ਗੁਰੂਹਰਸਹਾਏ ਤੋਂ ਸੁਭ 7 ਵਜੇ ਸ਼ੁਰੂ ਹੋਵੇਗੀ ਤੇ ਚੰਦਨ ਪੈਲੇਸ ਵਿਖੇ ਸਮਾਪਤ ਹੋਵੇਗੀ। ਸੋਸਾਇਟੀ ਦੇ ਮੈਂਬਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਸਾਈਕਲ ਲੈ ਕੇ ਇਸ ਕੈਂਪੇਨ ਦਾ ਹਿੱਸਾ ਬਣਨ ਤਾਂ ਜੋ ਪ੍ਰਦੂਸ਼ਣ ਮੁਕਤ ਵਾਤਾਵਰਨ ਅਤੇ ਸਿਹਤਮੰਦ ਸਮਾਜ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ। ਕਾਨਫਰੰਸ ਦੌਰਾਨ ਹੋਰਨਾਂ ਮੈਂਬਰਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਸੋਸਾਇਟੀ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇਗੀ। ਇਸ ਕੈਂਪੇਨ ਵਿਚ ਹਿੱਸਾ ਲੈਣ ਵਾਲੇ ਸਾਈਕਲਿਸਟ ਲਈ ਕੁੱਲ 7 ਸਾਈਕਲਾਂ ਦੇ ਡਰਾਅ ਵੀ ਕੱਢੇ ਜਾਣਗੇ ਜਿਨ੍ਹਾਂ ਵਿੱਚੋਂ ਸਾਰੇ ਪ੍ਰਤੀ ਭਾਗੀਆ ਲਈ 5 ਸਾਈਕਲ, ਔਰਤ ਪ੍ਰਤੀ ਭਾਗੀਆਂ ਲਈ, 2 ਸਾਈਕਲ ਖਾਸ ਤੌਰ ’ਤੇ ਰੱਖੇ ਗਏ ਹਨ ਅਤੇ ਇਹ ਡਰਾਅ ਕੈਂਪੇਨ ਦੀ ਸਮਾਪਤੀ ਚੰਦਨ ਪੈਲੇਸ ਵਿਖੇ ਹੋਣ ਤੇ ਕੱਢੇ ਜਾਣਗੇ, ਹਰ ਇਕ ਪ੍ਰਤੀ ਭਾਗੀ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਸਭ ਤੋਂ ਛੋਟੀ ਉਮਰ ਅਤੇ ਸਭ ਤੋਂ ਵੱਡੀ ਉਮਰ ਦੇ ਪ੍ਰਤੀ ਭਾਗੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਧਵਨ, ਨੀਰਜ ਸਹਿਗਲ, ਰਾਕੇਸ਼ ਮੋਂਗਾ, ਗੋਬਿੰਦ ਚਾਵਲਾ, ਰਮਨ ਬਹਿਲ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਧਵਨ, ਨੀਰਜ ਸਹਿਗਲ, ਰਾਕੇਸ਼ ਮੋਂਗਾ, ਗੋਬਿੰਦ ਚਾਵਲਾ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।