ਅਬੋਹਰ ਚੋਣਾਂ 'ਚ ਗੁੰਡਾਗਰਦੀ ਦਾ ਮਾਮਲਾ : ਵਾਰਡ ਨੰਬਰ 38 ਦੇ ਬੂਥ 'ਤੇ ਹੋਈ ਕੁੱਟਮਾਰ ਦੇ ਦੋਸ਼ 'ਚ 6 ਖ਼ਿਲਾਫ਼ ਪੁਲਿਸ ਕਾਰਵਾਈ
ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸ਼ਿਵ ਸ਼ਾਕਿਆ ਨਗਰ, ਅਬੋਹਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 26 ਮਈ 2025 ਨੂੰ ਮਿਊਂਸਪਲ ਕਮੇਟੀ ਚੋਣਾਂ ਦੌਰਾਨ ਵਾਰਡ ਨੰਬਰ 38 ਦੇ ਬੂਥ ਨੰਬਰ 67/68, ਸ਼ਿਵ ਸ਼ਾਕਿਆ ਨਗਰ ਅਬੋਹਰ ਵਿਖੇ ਸੁਰੇਸ਼ ਕੁਮਾਰ ਪੁੱਤਰ ਸ਼ਾਲੂਗਰਾਮ, ਸੁਨੀਲ ਕੁਮਾਰ ਪੁੱਤਰ ਸ਼ਾਲੂਗਰਾਮ, ਕੁੱਕੀ ਪੁੱਤਰ ਪੱਪੂ, ਆਦਿਤਿਆ ਉਰਫ਼ ਨੰਦੂ ਪੁੱਤਰ ਸੁਰੇਸ਼ ਕੁਮਾਰ, ਸਾਹਿਲ ਪੁੱਤਰ ਵਿਜੈ ਕੁਮਾਰ ਅਤੇ ਸਤਿਆਵਾਨ ਐਮ.ਸੀ. ਵਾਸੀ ਸ਼ਿਵ ਸ਼ਾਕਿਆ ਨਗਰ ਅਬੋਹਰ ਨੇ ਉਸਦੀ ਕੁੱਟਮਾਰ ਕੀਤੀ।
Publish Date: Wed, 27 May 2026 11:37 AM (IST)
Updated Date: Wed, 27 May 2026 11:48 AM (IST)
ਰਿਤਿਸ਼ ਕੁੱਕੜ,ਪੰਜਾਬੀ ਜਾਗਰਣ,ਫਾਜ਼ਿਲਕਾ : ਥਾਣਾ ਸਿਟੀ-2 ਅਬੋਹਰ ਪੁਲਿਸ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸ਼ਿਵ ਸ਼ਾਕਿਆ ਨਗਰ, ਅਬੋਹਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 26 ਮਈ 2025 ਨੂੰ ਮਿਊਂਸਪਲ ਕਮੇਟੀ ਚੋਣਾਂ ਦੌਰਾਨ ਵਾਰਡ ਨੰਬਰ 38 ਦੇ ਬੂਥ ਨੰਬਰ 67/68, ਸ਼ਿਵ ਸ਼ਾਕਿਆ ਨਗਰ ਅਬੋਹਰ ਵਿਖੇ ਸੁਰੇਸ਼ ਕੁਮਾਰ ਪੁੱਤਰ ਸ਼ਾਲੂਗਰਾਮ, ਸੁਨੀਲ ਕੁਮਾਰ ਪੁੱਤਰ ਸ਼ਾਲੂਗਰਾਮ, ਕੁੱਕੀ ਪੁੱਤਰ ਪੱਪੂ, ਆਦਿਤਿਆ ਉਰਫ਼ ਨੰਦੂ ਪੁੱਤਰ ਸੁਰੇਸ਼ ਕੁਮਾਰ, ਸਾਹਿਲ ਪੁੱਤਰ ਵਿਜੈ ਕੁਮਾਰ ਅਤੇ ਸਤਿਆਵਾਨ ਐਮ.ਸੀ. ਵਾਸੀ ਸ਼ਿਵ ਸ਼ਾਕਿਆ ਨਗਰ ਅਬੋਹਰ ਨੇ ਉਸਦੀ ਕੁੱਟਮਾਰ ਕੀਤੀ।
ਪੁਲਿਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 115(2), 191(3) ਅਤੇ 190 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।