ਹਾਈਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਵੱਲੋਂ ਜ਼ੀਰਾ ਅਦਾਲਤ ਦਾ ਦੌਰਾ
ਹਾਈਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਵੱਲੋਂ ਜ਼ੀਰਾ ਅਦਾਲਤ ਦਾ ਦੌਰਾ
Publish Date: Sun, 29 Mar 2026 03:32 PM (IST)
Updated Date: Sun, 29 Mar 2026 03:33 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਤੇ ਸ਼ੈਸ਼ਨ ਡਵੀਜਨ ਫਿਰੋਜ਼ਪੁਰ ਦੇ ਨਿਰੀਖਕ ਜਸਟਿਸ ਜਸਜੀਤ ਸਿੰਘ ਬੇਦੀ ਵੱਲੋਂ ਜ਼ੀਰਾ ਅਦਾਲਤ ਦਾ ਦੌਰਾ ਕੀਤਾ ਗਿਆ। ਜ਼ੀਰਾ ਅਦਾਲਤ ਵਿਚ ਪਹੁੰਚਣ ਤੇ ਜ਼ੀਰਾ ਡਵੀਜ਼ਨ ਦੇ ਜੱਜ ਸਹਿਬਾਨ ਅਤੇ ਬਾਰ ਐਸੋਸ਼ੀਏਸ਼ਨ ਜ਼ੀਰਾ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਮੂਹ ਵਕੀਲ ਸਹਿਬਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਸਟਿਸ ਵੱਲੋਂ ਅਦਾਲਤੀ ਕੰਮਕਾਜ ਸਬੰਧੀ ਨਿਰੀਖਣ ਕੀਤਾ ਅਤੇ ਵਕੀਲ ਸਹਿਬਾਨ ਨਾਲ ਗੱਲ ਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆ। ਉਨ੍ਹਾਂ ਕਿਹਾ ਕਿ ਵਕੀਲਾਂ ਦੇ ਮਾਣ-ਸਨਮਾਨ ਦੀ ਰੱਖਿਆ ਕਰਨਾ ਅਤੇ ਕੇਸਾਂ ਦਾ ਨਿਰਪੱਖ ਤੇ ਸਮੇਂ-ਸਿਰ ਨਿਪਟਾਰਾ ਯਕੀਨੀ ਬਣਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਲਈ ਵਕੀਲਾਂ ਅਤੇ ਜੱਜਾਂ ਵਿਚਕਾਰ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਿਰੋਜਪੁਰ ਸੁਮੀਤ ਮਲਹੋਤਰਾ, ਪ੍ਰਤਿਮਾ ਸਿੰਗਲਾ ਜੱਜ ਸੀਨੀਅਰ ਡਵੀਜ਼ਨ ਜ਼ੀਰਾ,ਦੀਪਾਲ ਸਿੰਘ ਜੂਨੀਅਰ ਡਵੀਜ਼ਨ, ਗੁਰਪ੍ਰੀਤ ਕੌਰ ਜੂਨੀਅਰ ਡਵੀਜ਼ਨ, ਬਾਰ ਪ੍ਰਧਾਨ ਹਰਵਿੰਦਰ ਸਿੰਘ ਕਰਵਲ, ਸਤਿਨ ਬਾਂਸਲ ਵਾਈਸ ਪ੍ਰਧਾਨ, ਨਿਰਮਲ ਸਿੰਘ ਹੰਜਰਾ ਸੈਕਟਰੀ,ਨਵਦੀਪ ਸਿੰਘ ਕਰੀਰ ਕੈਸ਼ੀਅਰ, ਵਿਜੇ ਬਾਂਸਲ, ਹਰਗੁਰਬੀਰ ਸਿੰਘ ਗਿੱਲ, ਸਪਨਦੀਪ ਸਿੰਘ ਬਦੇਸ਼ਾ ,ਅਮਰੀਕ ਸਿੰਘ ਵਿਰਕ,ਮੇਜਰ ਸਿੰਘ, ਸਰਵਨ ਸਿੰਘ,ਬਲਵੰਤ ਸਿੰਘ ਧੰਜੂ, ਪਰਮਜੀਤ ਸਿੰਘ ਧੰਜੂ, ਸੁਰਿੰਦਰ ਸਿੰਗਲਾ, ਮਨਪ੍ਰੀਤ ਸਿੰਘ ਸਿੱਧੂ, ਗੌਰਵ ਪਾਸੀ,ਬਬਲਜੀਤ ਸਿੰਘ ਗਿੱਲ,ਜਗਦੀਪ ਸਿੰਘ ਗਰੇਵਾਲ, ਤਜਿੰਦਰ ਭੁੱਲਰ, ਕਰਮਵੀਰ ਸਿੰਘ ਧਵਨ, ਅਜੀਤ ਅੱਗਰਵਾਲ, ਇੰਦਰਜੀਤ ਧੰਜੂ, ਹਰਜਿੰਦਰ ਸਿੰਘ ਢਿੱਲੋਂ, ਲਾਲ ਚੰਦ,ਹਰਦੀਪ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਵਰੁਨ ਅੱਗਰਵਾਲ, ਰੋਹਿਤ ਭਾਟੀਆ, ਰਮਣੀਕ ਸਿੰਘ ਸੋਢੀ, ਸੰਜੀਵ ਸ਼ਰਮਾ, ਗਗਨ ਗਰੋਵਰ ਅਤੇ ਸਮੂਹ ਵਕੀਲ ਸਹਿਬਾਨ ਹਾਜ਼ਰ ਸਨ। ਇਸ ਮੌਕੇ ਬਾਰ ਐਸੋਸ਼ੀਏਸ਼ਨ ਵੱਲੋਂ ਜਸਟਿਸ ਜਸਜੀਤ ਸਿੰਘ ਬੇਦੀ ਅਤੇ ਜ਼ਿਲ੍ਹਾ ਸ਼ੈਸ਼ਨ ਜੱਜ ਫ਼ਿਰੋਜਪੁਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।