ਹੈਪੇਟਾਈਟਸ ਇਲਾਜ ਤੋਂ ਬਿਹਤਰ ਹੈ ਬਚਾਅ: ਡਾਕਟਰ ਬਲਕਾਰ ਸਿੰਘ
ਹੈਪੇਟਾਈਟਸ ਇਲਾਜ ਤੋਂ ਬਿਹਤਰ ਹੈ ਬਚਾਅ: ਡਾਕਟਰ ਬਲਕਾਰ ਸਿੰਘ
Publish Date: Mon, 29 Jul 2024 03:25 PM (IST)
Updated Date: Mon, 29 Jul 2024 03:26 PM (IST)
ਹੈਪੇਟਾਈਟਸ ਇਲਾਜ ਤੋਂ ਬਿਹਤਰ ਹੈ ਬਚਾਅ: ਡਾਕਟਰ ਬਲਕਾਰ ਸਿੰਘ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬਿਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ, ਜਦਕਿ ਇਸ ਬੀਮਾਰੀ ਦਾ ਸਹੀ ਸਮੇਂ ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੋਤਾਂ ਨੂੰ ਰੋਕਿਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਡਾਕਟਰ ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀਐੱਚਸੀ ਕੱਸੋਆਣਾ ਨੇ ਦੱਸਿਆ ਕਿ ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮੁਹਿੰਮ ਤਹਿਤ ਬਲਾਕ ਪੀਐੱਚਸੀ ਕੱਸੋਆਣਾ ਵਿੱਚ ਪੈਂਦੇ ਸਿਹਤ ਕੇਂਦਰਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ, ਜੋ ਕਿ ਵਾਇਰਸ ਕਾਰਨ ਹੁੰਦੀ ਹੈ। ਹੈਪੇਟਾਈਟਸ ਪੰਜ ਤਰ੍ਹਾਂ ਦਾ ਹੁੰਦਾ ਹੈ, ਜਿਸ ਵਿੱਚ ਹੈਪੇਟਾਈਟਸ ਏ, ਬੀ, ਸੀ, ਡੀ ਤੇ ਈ ਹਨ। ਹੈਪੇਟਾਈਟਸ ਏ ਅਤੇ ਈ ਕਿਸਮ ਦੁਸ਼ਿਤ ਪਾਣੀ, ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਦੁਸ਼ਿਤ ਕੀਤੇ ਭੋਜਨ ਖਾਣ ਅਤੇ ਬਿਨਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦੀ ਹੈ। ਹੈਪੇਟਾਈਟਸ ਬੀ ਤੇ ਸੀ ਦੂਸ਼ਿਤ ਖੂਨ ਚੜਾਉਣ, ਨਸ਼ੇ ਦੇ ਆਦੀ ਲੋਕਾਂ ਵੱਲੋਂ ਸਾਂਝੀਆ ਸੂਈਆਂ ਵਰਤਣ, ਟੈਟੁ ਬਨਵਾਉਣ ਆਦਿ ਤੋਂ ਹੋ ਸਕਦੀ ਹੈ। ਹੈਪੇਟਾਈਟਸ ਦੇ ਲੱਛਣ ਬੁਖਾਰ, ਭੁੱਖ ਨਾ ਲੱਗਣਾ, ਜਿਗਰ ਦਾ ਕੈਂਸਰ ਆਦਿ ਹਨ। ਇਸ ਬੀਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲਗਵਾਉਣਾ, ਮੇਲਿਆਂ ਵਿੱਚ ਟੈਟੁ ਨਾ ਬਣਵਾਓ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਹੈਪੇਟਾਈਟਸ ਸੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਦੌਰਾਨ ਡਾਕਟਰ ਤੇ ਸਿਹਤ ਵਰਕਰ ਹਾਜ਼ਰ ਸਨ।