ਗੌਰਵ ਗੌੜ ਜੌਲੀ, ਜ਼ੀਰਾ ਆਮ ਤੌਰ 'ਤੇ ਸੱਟ ਲੱਗਣ 'ਤੇ ਖ਼ੂਨ ਵਗਣ ਦੀ ਪ੍ਰਕਿਰਿਆ ਮੁੱਢਲੇ ਇਲਾਜ ਨਾਲ ਰੁਕ ਜਾਂਦੀ ਹੈ ਪਰ ਕਈ

ਗੌਰਵ ਗੌੜ ਜੌਲੀ, ਜ਼ੀਰਾ
ਆਮ ਤੌਰ 'ਤੇ ਸੱਟ ਲੱਗਣ 'ਤੇ ਖ਼ੂਨ ਵਗਣ ਦੀ ਪ੍ਰਕਿਰਿਆ ਮੁੱਢਲੇ ਇਲਾਜ ਨਾਲ ਰੁਕ ਜਾਂਦੀ ਹੈ ਪਰ ਕਈ ਲੋਕਾਂ ਨਾਲ ਅਜਿਹਾ ਨਹੀਂ ਹੁੰਦਾ ਭਾਵ ਉਨਾਂ੍ਹ ਦਾ ਖ਼ੂਨ ਵਹਿਣਾ ਨਹੀਂ ਰੁਕਦਾ, ਇਹ ਦਰਅਸਲ ਹੀਮੋਫੀਲੀਆ ਦੀ ਸਮੱਸਿਆ ਕਾਰਨ ਹੁੰਦਾ ਹੈ। ਜਿਹੜੀ ਇਕ ਗੰਭੀਰ ਸਮੱਸਿਆ ਹੈ ਅੱਜ ਵਿਸ਼ਵ ਹੀਮੋਫੀਲੀਆ ਦਿਵਸ ਮੌਕੇ ਹੀਮੋਫੀਲੀਆ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ੀਰਾ ਲੈਬੋਰਟਰੀ ਐਂਡ ਰਿਸਰਚ ਸੈਂਟਰ ਤੋਂ ਡਾਕਟਰ ਆਰਤੀ ਬਿੰਦਰਾ ਨੇ ਦੱਸਿਆ ਕਿ ਆਮ ਅਵਸਥਾ 'ਚ ਬਲੱਡ 'ਚ ਮੌਜ਼ੂਦ ਇਕ ਖਾਸ ਤਰਾਂ੍ਹ ਦਾ ਪੋ੍ਟੀਨ ਕੱਟਣ ਜਾਂ ਸੱਟਣ ਲੱਗਣ 'ਤੇ ਤੁਰੰਤ ਐਕਟਿਵ ਹੋ ਜਾਂਦਾ ਹੈ। ਇਸੇ ਕਾਰਨ ਅਜਿਹੇ ਹਾਦਸੇ ਤੋਂ ਬਾਅਦ ਖ਼ੂਨ ਦੇ ਥੱਕੇ ਜੰਮਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤੇ ਖ਼ੂਨ ਦਾ ਪ੍ਰਵਾਹ ਥੋੜ੍ਹੀ ਹੀ ਦੇਰ 'ਚ ਰੁਕ ਜਾਂਦਾ ਹੈ। ਜਦੋਂ ਕਿਸੇ ਜੈਨੇਟਿਕ ਕਾਰਨ ਕਰਕੇ ਵਿਅਕਤੀ ਦੇ ਸਰੀਰ 'ਚ ਇਸ ਤੱਤ ਦੀ ਕਮੀ ਹੋ ਜਾਂਦੀ ਹੈ ਤਾਂ ਉਸੇ ਅਵਸਥਾ ਨੂੰ ਹੀਮੋਫੀਲੀਆ ਕਿਹਾ ਜਾਂਦਾ ਹੈ ਤੇ ਅਜਿਹੇ ਵਿਚ ਖ਼ੂਨ ਦਾ ਵਹਾਅ ਰੋਕਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਡਾਕਟਰ ਆਰਤੀ ਬਿੰਦਰਾ ਨੇ ਕਿਹਾ ਕਿ ਹੀਮੋਫੀਲੀਆ ਇੱਕ ਜੈਨੇਟਿਕ ਬਿਮਾਰੀ ਹੈ ਜਿਸ ਵਿੱਚ ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਜ਼ਖ਼ਮ ਜਾਂ ਕੱਟ ਲੱਗ ਜਾਵੇ ਤਾਂ ਲਗਾਤਾਰ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਬਿਮਾਰੀ ਵਿੱਚ ਇੱਕ ਵਾਰ ਖੂਨ ਵਗਣ ਲੱਗ ਜਾਂਦਾ ਹੈ, ਤਾਂ ਫਿਰ ਗਤਲਾ ਜੰਮਦਾ ਨਹੀਂ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਬਿਮਾਰੀ ਦਾ ਕਾਰਨ ਖੂਨ ਵਿੱਚ ਪਾਇਆ ਜਾਣ ਵਾਲਾ ਇੱਕ ਵਿਸ਼ੇਸ਼ ਕਿਸਮ ਦਾ ਪੋ੍ਟੀਨ ਹੈ ਜਿਸ ਨੂੰ 'ਕਲੋਟਿੰਗ ਫੈਕਟਰ' ਕਿਹਾ ਜਾਂਦਾ ਹੈ। ਜਿਸ ਕਾਰਨ ਖੂਨ ਜੰਮਦਾ ਨਹੀਂ ਅਤੇ ਲਗਾਤਾਰ ਵਗਣਾ ਸ਼ੁਰੂ ਹੋ ਜਾਂਦਾ ਹੈ। ਡਾਕਟਰ ਬਿੰਦਰਾ ਨੇ ਕਿਹਾ ਕਿ ਵਿਸ਼ਵ ਹੀਮੋਫਿਲੀਆ ਦਿਵਸ ਹਰ ਸਾਲ 17 ਅਪ੍ਰਰੈਲ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹੀਮੋਫਿਲੀਆ ਅਤੇ ਹੋਰ ਖੂਨ ਵਹਿਣ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਦਿਨ ਹੈ। ਵਿਸ਼ਵ ਹੀਮੋਫਿਲੀਆ ਦਿਵਸ ਦੀ ਸ਼ੁਰੂਆਤ 1989 ਵਿੱਚ ਹੋਈ ਸੀ ਅਤੇ 17 ਅਪ੍ਰਰੈਲ ਨੂੰ ਹੀਮੋਫਿਲੀਆ ਦੀ ਵਿਸ਼ਵ ਫੈਡਰੇਸ਼ਨ ਦੇ ਸੰਸਥਾਪਕ ਫਰੈਂਕ ਸ਼ਨੈਬਲ ਦੇ ਜਨਮ ਦਿਨ ਦੀ ਯਾਦ ਵਿੱਚ ਇਹ ਦਿਨ ਚੁਣਿਆ ਗਿਆ ਸੀ। ਇਹ ਦਿਨ ਖੂਨ ਵਹਿਣ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਿਹਤਰ ਡਾਕਟਰੀ ਇਲਾਜ ਲਈ ਲਾਬੀ ਕਰਨ ਲਈ ਮਨਾਇਆ ਜਾਂਦਾ ਹੈ। ਡਾ. ਬਿੰਦਰਾ ਨੇ ਕਿਹਾ ਕਿ ਇਸ ਦਿਨ ਦੀ ਮਹੱਤਤਾ ਹੀਮੋਫਿਲੀਆ ਅਤੇ ਖੂਨ ਨਾਲ ਸਬੰਧਤ ਵਿਕਾਰਾਂ ਤੋਂ ਪੀੜਤ ਲੋਕਾਂ ਨੂੰ ਜਾਗਰੂਕ ਕਰਨਾ ਹੈ। ਗੰਭੀਰ ਮਰੀਜ਼ਾਂ ਵਿੱਚ ਮਾਸਪੇਸ਼ੀਆਂ, ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਖੂਨ ਵਹਿ ਸਕਦਾ ਹੈ। ਇਹ ਇੱਕ ਵਿਰਾਸਤੀ ਬਿਮਾਰੀ ਹੈ, ਜੋ ਇੱਕ ਬੱਚੇ ਨੂੰ ਉਸਦੇ ਮਾਤਾ-ਪਿਤਾ ਤੋਂ ਮਿਲਦੀ ਹੈ। ਇਸ ਲਈ ਜਲਦੀ ਪਤਾ ਲਗਾਉਣ ਨਾਲ ਮਰੀਜ਼ ਨੂੰ ਬਿਮਾਰੀ ਬਾਰੇ ਸੁਚੇਤ ਰਹਿਣ ਅਤੇ ਸਾਵਧਾਨੀਆਂ ਵਰਤਣ ਵਿੱਚ ਮਦਦ ਮਿਲ ਸਕਦੀ ਹੈ। ਇਹ ਸਭ ਤੋਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸ ਤੋਂ ਬਚਣਾ ਚਾਹੀਦਾ ਹੈ। ਇਸਦੇ ਲੱਛਣਾਂ ਵਿੱਚ ਦਰਦਨਾਕ ਅਤੇ ਲੰਬੇ ਸਮੇਂ ਤੱਕ ਸਿਰ ਦਰਦ, ਵਾਰ-ਵਾਰ ਉਲਟੀਆਂ ਆਉਣਾ, ਨੀਂਦ ਜਾਂ ਸੁਸਤੀ, ਦੋਹਰੀ ਨਜ਼ਰ, ਅਚਾਨਕ ਕਮਜ਼ੋਰੀ ਅਤੇ ਦੌਰੇ ਆਦਿ ਸ਼ਾਮਲ ਹੋ ਸਕਦੇ ਹਨ।