ਸਿਹਤ ਵਿਭਾਗ ਨੇ ਬੱਚਿਆਂ ਦੀ ਟੀਬੀ ਸਬੰਧੀ ਇਕ-ਰੋਜ਼ਾ ਟਰੇਨਿੰਗ ਵਰਕਸ਼ਾਪ ਲਗਾਈ
ਸਿਹਤ ਵਿਭਾਗ ਨੇ ਬੱਚਿਆਂ ਦੀ ਟੀਬੀ ਸਬੰਧੀ ਇਕ-ਰੋਜ਼ਾ ਟਰੇਨਿੰਗ ਵਰਕਸ਼ਾਪ ਲਗਾਈ
Publish Date: Sun, 10 May 2026 03:27 PM (IST)
Updated Date: Sun, 10 May 2026 03:30 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਅਧੀਨ ਹੋਟਲ ਇੰਟਰਨੈਸ਼ਨਲ, ਫ਼ਿਰੋਜ਼ਪੁਰ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਸਟਾਫ਼ ਨਰਸਾਂ ਲਈ ਬੱਚਿਆਂ ਦੀ ਟੀਬੀ ਸਬੰਧੀ ਇਕ-ਰੋਜ਼ਾ ਟਰੇਨਿੰਗ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿਚ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਦੀਆਂ ਬੱਚਿਆਂ ਦੀਆਂ ਰੋਗ ਮਾਹਿਰ ਡਾ. ਈਸ਼ਾ ਨਰੂਲਾ ਅਤੇ ਡਾ. ਹਿਮਾਂਸ਼ੀ ਨੇ ਮਾਸਟਰ ਟਰੇਨਰ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਵਲੋਂ ਵੱਖ-ਵੱਖ ਬਲਾਕਾਂ ਤੋਂ ਆਏ ਸਰਕਾਰੀ ਮੈਡੀਕਲ ਅਫ਼ਸਰਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਬੱਚਿਆਂ ’ਚ ਟੀਬੀ ਦੀ ਪਛਾਣ, ਸਕਰੀਨਿੰਗ ਅਤੇ ਇਲਾਜ ਸੰਬੰਧੀ ਵਿਸਥਾਰਤ ਟਰੇਨਿੰਗ ਦਿੱਤੀ ਗਈ। ਪ੍ਰਾਈਵੇਟ ਸੈਕਟਰ ਦੇ ਡਾਕਟਰਾਂ ਦੀ ਸ਼ਮੂਲੀਅਤ ਨੂੰ ਟੀਬੀ ਕੇਸਾਂ ਦੀ ਸੂਚਨਾ ਅਤੇ ਇਲਾਜ ਵਿਚ ਅਹਿਮ ਕਦਮ ਦੱਸਿਆ ਗਿਆ। ਵਰਲਡ ਹੈੱਲਥ ਪਾਰਟਨਰਜ਼ ਵਲੋਂ ਸੂਬਾ ਨਰਸ ਮੈਂਟਰ ਹਰਦੀਪ ਕੌਰ ਦੀ ਖ਼ਾਸ ਹਾਜ਼ਰੀ ਰਹੀ ਅਤੇ ਉਨ੍ਹਾਂ ਵਲੋਂ ਟੀਬੀ ਨਰਸਿੰਗ ਪ੍ਰੋਟੋਕੋਲ ਅਤੇ ਕੇਸ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬੱਚਿਆਂ ’ਚ ਟੀਬੀ ਦੀ ਸਮੇਂ-ਸਿਰ ਪਛਾਣ, ਉਚਿਤ ਰੈਫ਼ਰਲ ਅਤੇ ਨਿਕਸ਼ੈ ਪੋਰਟਲ ’ਤੇ ਕੇਸ ਨੋਟੀਫ਼ਿਕੇਸ਼ਨ ਦੀ ਮਹੱਤਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੰਦੀਪ ਕੌਰ ਡੀਪੀਸੀ ਸਮੇਤ ਜ਼ਿਲ੍ਹਾ ਟੀਬੀ ਟੀਮ ਦੇ ਮੈਂਬਰ ਹਾਜ਼ਰ ਸਨ।