ਮਾਤਾ ਜੱਜਲ ਵਾਲੀ ਮੰਦਰ ’ਚ ਮਨਾਈ ਹਨੂੰਮਾਨ ਜੈਅੰਤੀ
ਮਾਤਾ ਜੱਜਲ ਵਾਲੀ ਮੰਦਰ ਵਿਚ ਧੂਮਧਾਮ ਨਾਲ ਮਨਾਈ ਗਈ ਹਨੂੰਮਾਨ ਜਯੰਤੀ
Publish Date: Fri, 03 Apr 2026 04:21 PM (IST)
Updated Date: Fri, 03 Apr 2026 04:25 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁਰੂਹਰਸਹਾਏ ਇਲਾਕੇ ਦੇ ਪ੍ਰਸਿੱਧ ਮਾਤਾ ਜੱਜਲ ਵਾਲੀ ਮੰਦਰ ਵਿਚ ਹਨੂੰਮਾਨ ਜੈਅੰਤੀ ਮਨਾਈ ਗਈ। ਇਸ ਦੌਰਾਨ ਮੰਦਰ ਪ੍ਰਧਾਨ ਰਵੀ ਸ਼ਰਮਾ ਅਤੇ ਮੰਦਰ ਦੇ ਪੁਜਾਰੀ ਜਗਤ ਰਾਮ ਵੱਲੋਂ ਖਾਸ ਤੌਰ ’ਤੇ ਹਨੂੰਮਾਨ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ । ਕੇਕ ਕੱਟਣ ਸਮੇਂ ਮੰਦਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਸੰਗਤਾਂ ਨੇ ਤਾਲੀਆਂ ਵੱਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸਾਰੇ ਭਗਤਾਂ ਨੂੰ ਹਨੂੰਮਾਨ ਜਯੰਤੀ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ । ਪ੍ਰੋਗਰਾਮ ਦੌਰਾਨ ਭਜਨ-ਕੀਰਤਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਭਗਤਾਂ ਨੇ ਭਜਨਾਂ ’ਤੇ ਨੱਚ ਕੇ ਆਪਣੀ ਸ਼ਰਧਾ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੰਦਰ ਦਾ ਪੂਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ ‘ਜੈ ਸ਼੍ਰੀ ਰਾਮ’ ਤੇ ‘ਬਜਰੰਗਬਲੀ ਕੀ ਜੈ’ ਦੇ ਨਾਅਰੇ ਗੂੰਜ ਰਹੇ ਸਨ। ਇਸ ਮੌਕੇ ਮੰਦਰ ਕਮੇਟੀ ਵੱਲੋਂ ਭਗਤਾਂ ਲਈ ਪ੍ਰਸਾਦ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਆਏ ਹੋਏ ਸਾਰੇ ਭਗਤਾਂ ਨੇ ਪ੍ਰਸਾਦ ਪ੍ਰਾਪਤ ਕੀਤਾ ਅਤੇ ਧਾਰਮਿਕ ਮਾਹੌਲ ਦਾ ਆਨੰਦ ਮਾਣਿਆ।