ਗੁਰੂ ਰਾਮਦਾਸ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰੂ ਰਾਮਦਾਸ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Wed, 13 May 2026 06:36 PM (IST)
Updated Date: Wed, 13 May 2026 06:39 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ: ਸਿੱਖਿਆ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਦਾ ਬਾਰ੍ਹਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ।ਸੀਬੀਐੱਸਈ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਕਾਲਸ ਦੇ ਨਤੀਜੇ ’ਚ ਸਮੂਹ ਬੱਚੇ ਸ਼ਾਨਦਾਰ ਅੰਕ ਲੈ ਕੇ ਪਾਸ ਹੋਏ, ਜਿਨ੍ਹਾਂ ਨੂੰ ਗੁਰਦੁਆਰਾ ਗੁਰੂ ਰਾਮਦਾਸ ਪੁਰੀ ਅਰਮਾਨਪੁਰਾ ਦੇ ਮੁੱਖ ਸੇਵਾਦਾਰ ਅਤੇ ਸਕੂਲ ਪ੍ਰੰਬਧਕ ਕਮੇਟੀ ਦੇ ਚੇਅਰਮੈਨ ਭਗਤ ਮਿਲਖਾ ਸਿੰਘ ਜੀ ਨੇ ਵਧਾਈ ਦਿੰਦੇ ਹੋਏ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ, ਪ੍ਰੰਬਧਕ ਕਮੇਟੀ, ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿੱਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਸਕੂਲ ਦੇ ਮੈਨੇਜਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਕਲਾਸ ਦੇ 111 ਬੱਚਿਆਂ ਵਿਚੋਂ ਸਾਰੇ ਬੱਚਿਆਂ ਨੇ ਵਧੀਆ ਨੰਬਰ ਹਾਸਲ ਕੀਤੇ, ਜਿਨ੍ਹਾਂ ਵਿੱਚੋਂ ਐਸ਼ਪ੍ਰੀਤ ਕੌਰ ਨੇ 95.2 ਪ੍ਰਤੀਸ਼ਤ, ਜਸ਼ਨਦੀਪ ਕੌਰ 93.8 ਪ੍ਰਤੀਸ਼ਤ, ਅਰਸ਼ਦੀਪ ਕੌਰ 93.6 ਪ੍ਰਤੀਸ਼ਤ, ਜੈਸਮੀਨ ਕੌਰ 91.8 ਪ੍ਰਤੀਸ਼ਤ, ਅਰਸ਼ਪ੍ਰੀਤ ਕੌਰ 90.8 ਪ੍ਰਤੀਸ਼ਤ,ਸਿਮਰਜੀਤ ਕੌਰ 93.2 ਪ੍ਰਤੀਸ਼ਤ, ਕਿਰਨਦੀਪ ਕੌਰ 92.8 ਪ੍ਰਤੀਸ਼ਤ, ਹਰਮਨਪ੍ਰੀਤ ਕੌਰ ਨੇ 90.2 ਪ੍ਰਤੀਸ਼ਤ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ, ਕਿਰਨਦੀਪ ਕੌਰ, ਐਸ਼ਪ੍ਰੀਤ ਕੌਰ, ਜੈਸਮੀਨ ਕੌਰ ਨੇ ਪੰਜਾਬੀ ਵਿਸ਼ੇ ਵਿਚੋਂ 100 ਫੀਸਦੀ ਅੰਕ ਅਤੇ ਅਰਸ਼ਪ੍ਰੀਤ ਕੌਰ ਨੇ ਅੰਗਰੇਜ਼ੀ ਵਿਸ਼ੇ ਵਿੱਚੋਂ 98 ਪ੍ਰਤੀਸ਼ਤ, ਜਸ਼ਨਦੀਪ ਕੌਰ ਨੇ ਬਿਜ਼ਨਸ ਸਟੱਡੀ ਵਿਸ਼ੇ ਵਿੱਚੋਂ 98 ਪ੍ਰਤੀਸ਼ਤ, ਅਰਸ਼ਦੀਪ ਕੌਰ ਨੇ ਸਰੀਰਕ ਸਿੱਖਿਆ ਵਿਸ਼ੇ ਵਿੱਚੋਂ 98 ਪ੍ਰਤੀਸ਼ਤ ਅੰਕ ਹਾਸਲ ਕੀਤੇ। ਇਸ ਮੌਕੇ ’ਤੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ, ਪ੍ਰਿੰਸੀਪਲ ਖੁਸ਼ਵੰਤ ਸਿੰਘ, ਵਾਈਸ ਪ੍ਰਿੰਸੀਪਲ ਊਸ਼ਾ ਸ਼ਰਮਾ ਤੇ ਸਮੂਹ ਸਟਾਫ ਨੇ ਬੱਚਿਆਂ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।