ਅਮਰੂਦ ਬਾਗ ਦੇ ਫਲ ਦੀ ਨਿਲਾਮੀ 24 ਅਪ੍ਰੈਲ ਨੂੰ
ਅਮਰੂਦ ਬਾਗ ਦੇ ਫਲ ਦੀ ਨਿਲਾਮੀ 24 ਅਪ੍ਰੈਲ ਨੂੰ
Publish Date: Tue, 07 Apr 2026 05:02 PM (IST)
Updated Date: Tue, 07 Apr 2026 05:05 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਸਾਲ 2026-27 ਲਈ ਅਮਰੂਦ ਬਾਗ ਦੇ ਫਲ ਦੀ ਨਿਲਾਮੀ 24 ਅਪ੍ਰੈਲ ਨੂੰ ਹੋਵੇਗੀ। ਜਾਣਕਾਰੀ ਦਿੰਦਿਆਂ ਉਪ-ਡਾਇਰੈਕਟਰ ਬਾਗਬਾਨੀ ਅਬੋਹਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਅਧੀਨ ਸਰਕਾਰੀ ਬਾਗ ਅਤੇ ਨਰਸਰੀ, ਗੋਬਿੰਦਗੜ੍ਹ ਦੇ 8 ਏਕੜ ਅਮਰੂਦ ਬਾਗ ਦੇ ਫਲ ਦੀ ਸਾਲ 2026-27 ਲਈ ਨਿਲਾਮੀ ਮਿਤੀ 24-04-2026 ਨੂੰ ਸਵੇਰੇ 11.00 ਵਜੇ ਸਰਕਾਰੀ ਬਾਗ ਅਤੇ ਨਰਸਰੀ, ਗੋਬਿਦਗੜ੍ਹ ,ਫਾਜਿਲਕਾ ਵਿਖੇ ਹੋਵੇਗੀ। ਚਾਹਵਾਨ ਠੇਕੇਦਾਰਾਂ ਨੂੰ ਸੂਚਿਤ ਕੀਤਾ। ਜਾਂਦਾ ਹੈ ਕਿ ਉਹ ਸਮੇਂ ਤੇ ਪੁੱਜ ਕੇ ਬੋਲੀ ਦਾ ਲਾਭ ਉਠਾਉਣ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆਂ ਜਾਣਗੀਆਂ। ਕੁੱਲ ਬੋਲੀ ਦੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਲਈ ਜਾਵੇਗੀ। ਇਸ ਸਬੰਧ ਵਿੱਚ ਉਪ-ਡਾਇਰੈਕਟਰ ਬਾਗਬਾਨੀ, ਅਬੋਹਰ/ ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ, ਗੋਬਿੰਦਗੜ੍ਹ,ਤੋਂ ਸੂਚਨਾਂ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਉਪ ਡਾਇਰੈਕਟਰ ਬਾਗਬਾਨੀ, ਅਬੋਹਰ ਅਤੇ ਸਰਕਾਰੀ ਬਾਗ ਤੇ ਨਰਸਰੀ, ਗੋਬਿੰਦਗੜ੍ਹ ਨਾਲ ਸੰਪਰਕ ਕੀਤਾ ਜਾ ਸਕਦਾ ਹੈ।