ਸਰਕਾਰੀ ਅਧਿਆਪਕ ਦੀ ਹਾਰਟ ਅਟੈਕ ਕਾਰਨ ਮੌਤ
ਸਰਕਾਰੀ ਅਧਿਆਪਕ ਦੀ ਹਾਰਟ ਅਟੈਕ ਕਾਰਨ ਮੌਤ
Publish Date: Mon, 16 Mar 2026 03:55 PM (IST)
Updated Date: Mon, 16 Mar 2026 03:58 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਫਿਰੋਜ਼ਪੁਰ ਦੇ ਸਿੱਖਿਆ ਜਗਤ ਤੋਂ ਇਕ ਬੇਹਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਬਲਾਕ ਮਮਦੋਟ ਅਧੀਨ ਆਉਂਦੇ ਸਰਕਾਰੀ ਮਿਡਲ ਸਕੂਲ ਜੋਧਪੁਰ ਵਿਖੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਰਜਨੀਸ਼ ਗਰੋਵਰ ਅੱਜ ਅਚਾਨਕ ਹਾਰਟ ਅਟੈਕ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਰਜਨੀਸ਼ ਗਰੋਵਰ ਅੱਜ ਸਵੇਰੇ ਰੋਜ਼ਾਨਾ ਵਾਂਗ ਆਪਣੇ ਘਰ ਵਿਚ ਪਾਠ-ਪੂਜਾ ਤੋਂ ਬਾਅਦ ਗਊਸ਼ਾਲਾ ਜਾ ਰਹੇ ਸਨ। ਅਜੇ ਉਹ ਰਸਤੇ ਵਿਚ ਹੀ ਸਨ ਕਿ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਅਤੇ ਨੇੜਲੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਤੇ ਤੁਰੰਤ ਇਲਾਜ ਵਾਸਤੇ ਇਕ ਨਿੱਜੀ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਿਰਤਕ ਘੋਸ਼ਤ ਕਰ ਦਿੱਤਾ ਗਿਆ। ਅਧਿਆਪਕ ਰਜਨੀਸ਼ ਗਰੋਵਰ ਇਕ ਮਿਹਨਤੀ ਅਤੇ ਮਿਲਣਸਾਰ ਸ਼ਖ਼ਸੀਅਤ ਦੇ ਮਾਲਕ ਸਨ ਤੇ ਉਹ ਬੀਐੱਲਓ ਵਜੋਂ ਵੀ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਨ । ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਤੇ ਫਿਰੋਜ਼ਪੁਰ ਸਿੱਖਿਆ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ’ਤੇ ਡਾ. ਸਤਿੰਦਰ ਸਿੰਘ ਡਿਪਟੀ ਡੀਈਓ ਫਿਰੋਜ਼ਪੁਰ, ਬਲਕਾਰ ਸਿੰਘ ਸਰਪੰਚ ਪਿੰਡ ਜੋਧਪੁਰ, ਜਸਵਿੰਦਰ ਸਿੰਘ ਬਲਾਕ ਸਿੱਖਿਆ ਅਫ਼ਸਰ ਮਮਦੋਟ, ਸਕੂਲ ਦੇ ਸਮੂਹ ਸਟਾਫ ਵੱਲੋਂ ਹਮਦਰਦੀ ਪ੍ਰਗਟ ਕਰਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਵਿਦਿਆਰਥੀ ਕਲਾਪੀਠ ਦੇ ਪ੍ਰਧਾਨ ਜਸਪਾਲ ਘਈ ਸਮੇਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਉਨ੍ਹਾਂ ਦੇ ਅਚਾਨਕ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।