ਪਾਰਸ ਮੱਕੜ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਨਿਯੁਕਤ
ਗੌਰਮਿੰਟ ਡੀ-ਅਡੀਕਸ਼ਨ ਅਤੇ ਰੀ-ਹੈਬਲੀਟੇਸ਼ਨ ਸੋਸਾਇਟੀ ਆਊਟ ਸੋਰਸ ਇੰਪਲਾਈ ਯੂਨੀਅਨ ਦੀ ਹੋਈ ਚੋਣ
Publish Date: Tue, 12 May 2026 03:50 PM (IST)
Updated Date: Tue, 12 May 2026 03:51 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਗੌਰਮਿੰਟ ਡੀ-ਅਡੀਕਸ਼ਨ ਅਤੇ ਰੀ-ਹੈਬਲੀਟੇਸ਼ਨ ਸੋਸਾਇਟੀ ਆਊਟ ਸੋਰਸ ਇੰਪਲਾਈ ਯੂਨੀਅਨ ਫ਼ਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਦੀ ਚੋਣ ਕੀਤੀ ਗਈ। ਇਹ ਚੋਣ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਅਤੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਦੀ ਅਗਵਾਈ ਹੇਠ ਸੰਪੰਨ ਹੋਈ। ਇਸ ਮੌਕੇ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਚੁਣੀ ਗਈ। ਅੱਜ ਚੋਣ ਦੌਰਾਨ ਪਾਰਸ ਮੱਕੜ ਨੂੰ ਜ਼ਿਲ੍ਹਾ ਪ੍ਰਧਾਨ, ਦੀਪਕ ਰਾਵਤ ਜਨਰਲ ਸਕੱਤਰ, ਵਿੱਤ ਸਕੱਤਰ ਮਨਜਿੰਦਰ ਸਿੰਘ, ਵੀਰਮ ਸ਼ਰਮਾ ਵਾਈਸ ਪ੍ਰਧਾਨ, ਧਰਮਪ੍ਰੀਤ ਸਿੰਘ ਸਲਾਹਕਾਰ, ਮੀਡੀਆ ਇੰਚਾਰਜ਼ ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਬਿੱਲਾ ਦੀ ਚੋਣ ਸਕੱਤਰ ਵਜੋਂ ਹੋਈ। ਮੀਟਿੰਗ ਵਿਚ ਫਰੀਦਕੋਟ ਤੋਂ ਵਿਸ਼ੇਸ਼ ਤੌਰ ’ਤੇ ਲਵਲੀ ਸਿੰਘ ਸਲਾਹਕਾਰ ਅਤੇ ਸਨੀ ਦਿਉਲ ਆਰਗਨਾਈਜ਼ਰ ਵੀ ਸ਼ਾਮਲ ਹੋਏ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਬਾਰੇ ਗੱਲਬਾਤ ਕਰਦਿਆ ਮੀਡੀਆ ਇੰਚਾਰਜ਼ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਖਿਲਾਫ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਪਿਛਲੇ ਚਾਰ ਸਾਲਾਂ ਵਿਚ ਤਨਖਾਹ ਵਧਾਉਣ ਦੀ ਬਜਾਏ ਮਿਲਦਾ ਬੋਨਸ ਵੀ ਕੱਟ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਸਮੂਹ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵਿਚ ਪੱਕੇ ਤੌਰ ’ਤੇ ਸ਼ਿਫਟ ਕੀਤਾ ਜਾਵੇ, ਸਟਾਫ ਨਰਸਾਂ ਨੂੰ ਕੈਟਾਗਰੀ-ਬੀ ਦੀ ਤਨਖਾਹ ਦਿੱਤੀ ਜਾਵੇ ਅਤੇ ਸਲਾਨਾ ਇਨਕਰੀਮੈਂਟ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਕਮਾਈ ਛੁੱਟੀ ਅਤੇ ਮੈਡੀਕਲ ਛੁੱਟੀ ਦੀ ਸਹੂਲਤ ਮਿਲਣੀ ਚਾਹੀਦੀ ਹੈ। ਸਾਰੇ ਮੁਲਾਜ਼ਮਾਂ ਦੀ ਪੋਰਟਲ ’ਤੇ ਆਈ.ਡੀ. ਬਣਾ ਕੇ ਰਜ਼ਿਸਟਰੇਸ਼ਨ ਕੀਤੀ ਜਾਵੇ। ਨਵੀਂ ਚੁਣੀ ਗਈ ਟੀਮ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਜਲਦ ਨਾ ਮੰਨੀਆਂ ਗਈਆਂ, ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।