ਐੱਸਡੀਐੱਮ ਜ਼ੀਰਾ ਨੂੰ ਮੰਗ ਪੱਤਰ ਸੌਂਪਿਆ
ਗੋਪਾਲ ਕ੍ਰਿਸ਼ਨ ਗਊਸ਼ਾਲਾ ਵੈਲਫੇਅਰ ਸੋਸਾਇਟੀ ਜ਼ੀਰਾ ਵੱਲੋਂ ਐੱਸਡੀਐੱਮ ਜ਼ੀਰਾ ਨੂੰ ਮੰਗ ਪੱਤਰ ਸੌਂਪਿਆ ਗਿਆ
Publish Date: Mon, 27 Apr 2026 03:56 PM (IST)
Updated Date: Mon, 27 Apr 2026 03:58 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤ ਵਿਚ ਗਊ ਹੱਤਿਆ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਸਬੰਧੀ ਤੇ ਗਊ ਸੇਵਾ ਦੇ ਹਿੱਤ ਵਿਚ ਕਾਨੂੰਨ ਬਣਾਉਣ ਵਾਸਤੇ ਗਊ ਸਨਮਾਨ ਵਾਹਨ ਅਭਿਆਨ ਤਹਿਤ ਰਾਸ਼ਟਰੀ ਪੱਧਰ ਤੇ ਚਲਾਏ ਗਏ ਪ੍ਰੋਗਰਾਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਦੇਸ਼ ਭਾਰਤ ਸਰਕਾਰ ਤੱਕ ਪਹੁੰਚਾਉਣ ਲਈ ਗੋਪਾਲ ਕ੍ਰਿਸ਼ਨ ਗਊਸ਼ਾਲਾ ਵੈਲਫੇਅਰ ਸੋਸਾਇਟੀ ਜ਼ੀਰਾ ਵੱਲੋਂ ਅਸ਼ੋਕ ਕੁਮਾਰ ਪਲਤਾ, ਵਿਜੇ ਕੁਮਾਰ ਧਵਨ, ਸੁਰਿੰਦਰ ਸ਼ਰਮਾ ਸ਼ਿਵ ਕੁਮਾਰ ਸ਼ਰਮਾ, ਸੁਖਵਿੰਦਰ ਕੰਡਾ,ਅਨਿਲ ਕਾਲੀਆ, ਸੁਰਿੰਦਰ ਸ਼ਰਮਾ, ਜੋਗਿੰਦਰ ਸਿੰਘ ,ਜਗਦੀਸ਼ ਛਾਬੜਾ, ਸੋਮ ਪ੍ਰਕਾਸ਼ ਬਜਾਜ, ਸਤੀਸ਼ ਜਨੇਜਾ, ਜਗਦੇਵ ਸ਼ਰਮਾ, ਅਸ਼ੋਕ ਮਨਚੰਦਾ, ਸੰਜੀਵ ਕੁਮਾਰ, ਰਾਜੇਸ਼ ਮਿੱਤਲ, ਪੁਰਸ਼ੋਤਮ ਲਾਲ ਸ਼ਰਮਾ, ਸੋਨੂੰ ਕੰਡਾ ਦੀ ਅਗਵਾਈ ਹੇਠ ਐੱਸਡੀਐੱਮ ਜ਼ੀਰਾ ਅਰਵਿੰਦਰ ਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਅਸ਼ੋਕ ਕੁਮਾਰ ਪਲਤਾ ਅਤੇ ਵਿਜੇ ਕੁਮਾਰ ਧਵਨ ਵੱਲੋਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਗਊ ਹੱਤਿਆ ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਜਾਵੇ ਅਤੇ ਨਵਾਂ ਕਾਨੂੰਨ ਬਣਾਇਆ ਜਾਵੇ। ਗਊ ਸੇਵਾ ਦੇ ਹਿੱਤ ਵਿੱਚ ਕਾਨੂੰਨ ਬਣਾਉਣ ਤੇ ਲਾਗੂ ਕਰਨ, ਗਊ ਸੇਵਾ ਮੰਤਰਾਲਿਆ ਬਣਾਉਣ ਅਤੇ ਹਰ ਰਾਜ ਵਿਚ ਗਊ ਸੇਵਾ ਬੋਰਡ ਬਣਾਇਆ ਜਾਵੇ। ਸਮੂਹ ਮੈਂਬਰਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕੇ ਗਊ ਸੇਵਾ ਦੇ ਹਿੱਤ ਲਈ ਗਊ ਸੇਵਾ ਸੁਰੱਖਿਆ ਸੰਮਤੀ ਵਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਤਨਦੇਹੀ ਨਾਲ ਨਿਭਾਈ ਜਾਵੇਗੀ।