‘ਆਪ’ ਦੇ ਰਾਜਾ ’ਚ ਹੋਇਆ ਪਿੰਡਾਂ ਦੀਆਂ ਸੜਕਾਂ ਦਾ ਵਿਕਾਸ : ਵਿਧਾਇਕ ਗੋਲਡੀ
ਸਾਲ 1995 ਤੋਂ 2022 ਤੱਕ ਜਲਾਲਾਬਾਦ 'ਚ ਇੰਨੀਆਂ ਸੜਕਾਂ ਨਹੀਂ ਬਣਿਆ ਸਨ : ਵਿਧਾਇਕ ਜਗਦੀਪ ਕੰਬੋਜ ਗੋਲਡੀ
Publish Date: Mon, 13 Apr 2026 05:04 PM (IST)
Updated Date: Mon, 13 Apr 2026 05:07 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਸਰਕਾਰ ਦੇ ਯਤਨਾ ਸਦਕਾ ਹਲਕੇ ਦੇ ਪਿੰਡਾਂ ਵਿੱਚ ਸੜਕਾਂ ਦਾ ਵਿਕਾਸ ਹੋਇਆ। ਜਾਣਕਾਰੀ ਦਿੰਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਵਿਆਪਕ ਵਿਕਾਸ ਲਈ ਵੱਖ-ਵੱਖ ਗਰੁੱਪਾਂ ਹੇਠ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ’ਚ ਲਗਭਗ 220 ਕਿਲੋਮੀਟਰ ਨਵੀਨੀਕਰਨ ਤੇ ਰਿਪੇਅਰ ਸੜਕਾਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਕਈ ਲਿੰਕ ਰੋਡ, ਪਿੰਡਾਂ ਦੇ ਰਸਤੇ ਅਤੇ ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਸ਼ਾਮਲ ਹਨ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਐਮ.ਐਫ ਰੋਡ ਤੋਂ ਹੌਜ ਖਾਸ ਲਗਭਗ ਲਗਭਗ 26 ਕਿਮੀ ਲੰਬਾਈ, ਕੁੱਲ ਲਾਗਤ ਕਰੀਬ 511.81 ਲੱਖ ਰੁਪਏ, ਜੰਡ ਵਾਲਾ ਭੀਮੇਸ਼ਾਹ ਰੋਡ ਕਰੀਬ 232.49 ਲੱਖ ਰੁਪਏ,ਐਮ.ਐਫ ਰੋਡ ਤੋਂ ਡੀ.ਐਚ ਐਸ.ਰੋਡ (ਸਦਰਾਣਾ ਨਹਿਰ) ਕਰੀਬ 427.5 ਲੱਖ ਰੁਪਏ ਨਾਲ ਕਈ ਸੜਕਾਂ ਪਿੰਡਾਂ ਨੂੰ ਮੰਡੀਆਂ, ਢਾਣੀਆਂ ਅਤੇ ਮੁੱਖ ਸੜਕਾਂ ਨਾਲ ਜੋੜਨ ਲਈ ਬਣਾਈਆਂ ਜਾਣਗੀਆਂ ਅਤੇ ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਸੁਵਿਧਾ ਵਧੇਗੀ। ਵਿਧਾਇਕ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਹਲਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ ਅਤੇ ਪਿੰਡਾਂ ਦੀ ਕਨੈਕਟਿਵਿਟੀ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਮ ਤਹਿ ਸ਼ੁਦਾ ਯੋਜਨਾ ਅਨੁਸਾਰ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ ਦਿੱਤੀਆਂ ਜਾਣਗੀਆਂ। ਵਿਧਾਇਕ ਗੋਲਡੀ ਨੇ ਆਖਿਆ ਕਿ ਕੁੱਲ ਮਿਲਾ ਕੇ ਇਹ ਪ੍ਰੋਜੈਕਟ ਜਲਾਲਾਬਾਦ ਹਲਕੇ ਲਈ ਇੱਕ ਵੱਡਾ ਇਨਫਰਾਸਟਰਕਚਰ ਬੂਸਟ ਮੰਨਿਆ ਜਾ ਰਿਹਾ ਹੈ।ਵਿਧਾਇਕ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵਿੱਚ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 1995 ਤੋਂ 2025 ਤੱਕ ਇੰਨੀਆਂ ਸੜਕਾਂ ਨਹੀਂ ਬਣ ਸਕੀਆਂ ਉਸ ਤੋਂ ਵੀ ਵੱਧ ਕੰਮ ਸਿਰਫ਼ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਅਰਨੀਵਾਲਾ ਵਿੱਚ ਪਿੰਡਾਂ ਦੀਆਂ ਢਾਣੀਆਂ, ਨਹਿਰਾਂ ਦੇ ਨਾਲ-ਨਾਲ ਅਤੇ ਅੰਦਰੂਨੀ ਲਿੰਕ ਰੋਡਾਂ ਦਾ ਵਿਆਪਕ ਜਾਲ ਤਿਆਰ ਕੀਤਾ ਗਿਆ ਹੈ ਇਸ ਨਾਲ ਦੂਰਦਰਾਜ਼ ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਨ ਵਿੱਚ ਵੱਡੀ ਸਹੂਲਤ ਮਿਲੀ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਿੰਡਾਂ ਦੀਆਂ ਢਾਣੀਆਂ ਅਤੇ ਨਹਿਰਾਂ ਦੇ ਨਾਲ ਸੜਕਾਂ ਦਾ ਨਿਰਮਾਣ ਕਿਸਾਨਾਂ ਲਈ ਖੇਤਾਂ ਤੱਕ ਆਸਾਨ ਪਹੁੰਚ, ਆਵਾਜਾਈ ਪ੍ਰਣਾਲੀ ਵਿੱਚ ਵੱਡਾ ਸੁਧਾਰ ਅਤੇ ਪਿੰਡਾਂ ਦੀ ਕਨੈਕਟਿਵਿਟੀ ਪਹਿਲਾਂ ਨਾਲੋਂ ਕਈ ਗੁਣਾ ਮਜ਼ਬੂਤ ਹੋਵੇਗਾ ਇਹ ਸੜਕਾਂ ਸਿਰਫ਼ ਆਵਾਜਾਈ ਲਈ ਹੀ ਨਹੀਂ, ਸਗੋਂ ਪਿੰਡਾਂ ਦੀ ਆਰਥਿਕ ਤਰੱਕੀ ਲਈ ਵੀ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਇਆ ਗਿਆ ਇਹ ਸੜਕ ਨਵੀਨੀਕਰਨ ਮੁਹਿੰਮ ਪਿੰਡਾਂ ਦੀ ਤਸਵੀਰ ਬਦਲਣ ਵੱਲ ਇੱਕ ਵੱਡਾ ਕੱਦਮ ਮੰਨਿਆ ਜਾ ਰਿਹਾ ਹੈ। ਜਲਾਲਾਬਾਦ ’ਚ ਬਾਈਪਾਸ ’ਤੇ ਜਲਦੀ ਸ਼ੁਰੂ ਹੋਵੇਗਾ ਕੰਮ : ਵਿਧਾਇਕ ਗੋਲਡੀ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਹੋ ਰਹੀ ਗੱਲਬਾਤ ਦੌਰਾਨ ਜਦੋਂ ਬਾਈਪਾਸ ਪ੍ਰੋਜੈਕਟ ਬਾਰੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਲਾਲਾਬਾਦ ਬਾਈਪਾਸ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਈਪਾਸ ਬਣਨ ਨਾਲ ਸ਼ਹਿਰ ਦੇ ਅੰਦਰ ਟ੍ਰੈਫਿਕ ਘੱਟੇਗਾ ਅਤੇ ਬਾਹਰੀ ਵਾਹਨਾਂ ਨੂੰ ਸਿੱਧਾ ਰਸਤਾ ਮਿਲੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।